ਮਸ਼ਹੂਰ ਪੰਜਾਬੀ ਗਾਇਕਾ ਮਨਜਿੰਦਰ ਗੁਲਸ਼ਨ ਨੂੰ ਵੱਡਾ ਸਦਮਾ, ਭਰੀ ਜਵਾਨੀ 'ਚ ਹੋਈ ਭਰਾ ਦੀ ਮੌਤ

ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਹਾਲ ਹੀ ਵਿੱਚ ਬਲਕਾਰ ਅਣਖੀਲਾ ਦੀ ਪਤਨੀ ਮਨਜਿੰਦਰ ਗੁਲਸ਼ਨ ਦੇ ਭਰਾ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ।

Reported by: PTC Punjabi Desk | Edited by: Pushp Raj  |  June 18th 2024 04:01 PM |  Updated: June 18th 2024 04:01 PM

ਮਸ਼ਹੂਰ ਪੰਜਾਬੀ ਗਾਇਕਾ ਮਨਜਿੰਦਰ ਗੁਲਸ਼ਨ ਨੂੰ ਵੱਡਾ ਸਦਮਾ, ਭਰੀ ਜਵਾਨੀ 'ਚ ਹੋਈ ਭਰਾ ਦੀ ਮੌਤ

Balkar Ankhila and Manjinder Gulshan : ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਹਾਲ ਹੀ ਵਿੱਚ ਬਲਕਾਰ ਅਣਖੀਲਾ ਦੀ ਪਤਨੀ ਮਨਜਿੰਦਰ ਗੁਲਸ਼ਨ ਦੇ ਭਰਾ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ। 

ਦੱਸ ਦਈਏ ਕਿ ਹਾਲ ਹੀ ਵਿੱਚ ਬਲਕਾਰ ਅਣਖੀਲਾ ਨੇ ਹਾਲ ਹੀ ਵਿੱਚ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਪਤਨੀ ਮਨਜਿੰਦਰ ਗੁਲਸ਼ਨ ਦੇ ਭਰਾ ਰਫੀ ਮੁਹੰਮਦ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸਦੀਵੀਂ ਵਿਛੋੜਾ ਬੇਹੱਦ ਦੁਖਦ ਹੈ। 

ਬਲਕਾਰ ਅਣਖੀਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਰਫੀ ਮੁਹੰਮਦ ਦੀ ਤਸਵੀਰ ਸ਼ੇਅਰ ਕਰਦਿਆਂ ਫੈਨਜ਼ ਨੂੰ ਇਸ ਦੁਖਦ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ਸਾਂਝਾ ਕਰਦਿਆਂ ਲਿਖਿਆ, 'ੜੇ ਦੁਖੀ ਹਿਰਦੇ ਨਾਲ ਸੁਚਿੱਤ ਕੀਤਾ ਜਾਦਾ ਹੈ ਸਾਡੇ ਪਿਆਰੇ ਵੀਰ ਰਫੀ ਮੁਹੰਮਦ (ਮਨਜਿੰਦਰ ਗੁਲਸ਼ਨ) ਜੀ ਦੇ ਭਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ ਜਨਾਜ਼ੇ ਦਾ ਸਮਾ ਕੱਲ ਸੁਬਹ 11 ਵਜੇ.🙏🏻🙏🏻💔'

 ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੋਂ ਪੰਜਾਬੀ ਸਿੱਖਦੇ ਹੋਏ ਨਜ਼ਰ ਆਏ ਜਿੰਮੀ ਫੈਲੋਨ, ਵੀਡੀਓ ਵੇਖ ਕੇ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਹਾਲਾਂਕਿ ਮਨਜਿੰਦਰ ਗੁਲਸ਼ਨ ਦੇ ਭਰਾ ਦੇ ਭਰੀ ਜਵਾਨੀ ਵਿੱਚ ਅਕਾਲ ਚਲਾਣੇ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਅਜੇ ਤੱਕ ਮਨਜਿੰਦਰ ਗੁਲਸ਼ਨ ਦੇ ਭਰਾ ਦੇ ਦਿਹਾਂਤ ਦਾ ਕਾਰਨ ਨਹੀਂ  ਪਤਾ ਲੱਗ ਸਕਿਆ ਹੈ। ਫੈਨਜ਼ ਗਾਇਕ ਦੇ ਪਰਿਵਾਰ ਲਈ ਰੱਬ ਅੱਗੇ ਅਰਦਾਸ ਕਰ ਰਹੇ ਹਨ ਤੇ ਸੋਗ ਪ੍ਰਗਟ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network