ਗਾਇਕ ਹਾਰਡੀ ਸੰਧੂ ਦਾ ਕੋਲਕਾਤਾ ਵਾਲਾ ਕੰਸਰਟ ਹੋਇਆ ਕੈਂਸਲ, ਜਾਣੋ ਇਸ ਦੀ ਵਜ੍ਹਾ
Harrdy Sandhu Kolkata concert cancel: ਮਸ਼ਹੂਰ ਗਾਇਕ ਹਾਰਡੀ ਸੰਧੂ ਅਕਸਰ ਆਪਣੇ ਗੀਤਾਂ ਦੇ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਗਾਇਕ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਗਾਇਕ ਹਾਰਡੀ ਸੰਧੂ ਦਾ ਕੋਲਕਤਾ ਵਿੱਚ ਹੋਣ ਵਾਲਾ ਕੰਸਰਟ ਕੈਂਸਲ ਹੋ ਗਿਆ ਹੈ। ਆਓ ਜਾਣਦੇ ਹਾਂ ਕਿਉਂ।
ਦੱਸ ਦਈਏ ਕਿ ਗਾਇਕ ਹਾਰਡੀ ਸੰਧੂ ਇਸ ਸਮੇਂ 'ਇਨ ਮਾਈ ਫੀਲਿੰਗਸ' ਨਾਂਅ ਦੇ ਆਪਣੇ ਪਹਿਲੇ ਆਲ-ਇੰਡੀਆ ਮਿਊਜ਼ਿਕਲ ਟੂਰ ਵਿੱਚ ਰੁੱਝੇ ਹੋਏ ਹਨ। ਇਸ ਦੇ ਮੱਦੇਨਜ਼ਰ ਹੀ ਗਾਇਕ ਕੋਲਕਾਤਾ ਵਿੱਚ ਸ਼ੋਅ ਕਰਨ ਜਾ ਰਹੇ ਸਨ ਪਰ ਹੁਣ ਇਸ ਸ਼ੋਅ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਹੈ।
ਹਾਲ ਹੀ ਵਿੱਚ ਇਸ ਮਿਊਜ਼ਿਕਲ ਟੂਰ ਦਾ ਮੁੰਬਈ ਵਿੱਚ ਸ਼ਾਨਦਾਰ ਆਯੋਜਨ ਹੋਇਆ ਸੀ, ਮਗਰ ਇਸ ਤੋਂ ਬਾਅਦ ਕੋਲਕਾਤਾ ਕੁਝ ਖਾਸ ਕਰਾਨਾਂ ਦੇ ਚੱਲਦੇ ਮੁਲਤੱਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਗਾਇਕ ਦੀ ਟੀਮ ਵੱਲੋਂ ਸਾਂਝੀ ਕੀਤੀ ਗਈ ਹੈ।
ਗਾਇਕ ਦੇ ਸ਼ੋਅ ਦੀ ਪ੍ਰਬੰਧਕ ਟੀਮ ਨੇ ਦੱਸਿਆ ਕਿ ਭਲਕੇ ਯਾਨੀ ਕਿ 24 ਦਸੰਬਰ ਨੂੰ ਹਾਰਡੀ ਸੰਧੂ ਦਾ ਕੋਲਕਾਤਾ ਵਿੱਚ ਮਿਊਜ਼ਿਕਲ ਕੰਸਰਟ ਹੋਣਾ ਤੈਅ ਸੀ ਪਰ ਅਚਾਨਕ ਇਸੇ ਦਿਨ ਮਹਾਂਨਗਰ ਦੇ ਵਿੱਚ ਇੱਕ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣ ਦੇ ਚੱਲਦੇ ਗਾਇਕ ਨੂੰ ਆਪਣਾ ਸ਼ੋਅ ਮੁਲਤੱਵੀ ਕਰਨਾ ਪਿਆ।
ਜਾਣਕਾਰੀ ਮੁਤਾਬਕ ਸਥਾਨਕ ਤੌਰ ਉੱਤੇ ਹੋਣ ਵਾਲੇ ਇਸ ਧਾਰਮਿਕ ਸਮਾਗਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਲੋਕਾਂ ਦੀ ਧਾਰਮਿਕ ਆਸਥਾ ਨੂੰ ਧਿਆਨ ਰੱਖਦੇ ਹੋਏ ਗਾਇਕ ਹਾਰਡੀ ਸੰਧੂ ਅਤੇ ਉਨ੍ਹਾਂ ਇਹ ਫੈਸਲਾ ਲਿਆ ਹੈ ਤੇ ਜਲਦ ਹੀ ਉਹ ਮੁੜ ਇਸ ਮਿਊਜ਼ਿਕਲ ਕੰਸਰਟ ਦੀ ਨਵੀਂ ਤਰੀਕ ਦਾ ਐਲਾਨ ਕਰਨਗੇ।
ਹੋਰ ਪੜ੍ਹੋ: ਨਿਮਰਤ ਖਹਿਰਾ ਨੇ ਗੀਤ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ, ਗਾਇਆ ਭਾਵੁਕ ਕਰ ਦੇਣ ਵਾਲਾ ਗੀਤ, ਵੇਖੋ ਵੀਡੀਓਟੀਮ ਦੇ ਮੁਤਾਬਕ ਗਾਇਕ ਇਸ ਸ਼ੋਅ ਦੇ ਕੈਂਸਲ ਹੋਣ ਤੋਂ ਕੁਝ ਨਿਰਾਸ਼ ਜ਼ਰੂਰ ਸਨ, ਪਰ ਹੁਣ ਉਹ ਜਲਦ ਹੀ ਆਪਣੇ ਅਗਲੇ ਸ਼ੋਅ ਜੋ ਕਿ ਜੈਪੁਰ ਵਿੱਚ ਹੋਣ ਵਾਲਾ ਹੈ ਉਸ ਨੂੰ ਕਰਨ ਲਈ ਤਿਆਰ ਹਨ। ਇਹ ਸ਼ੋਅ 31 ਦਸੰਬਰ ਨੂੰ ਹੋਵੇਗਾ। ਫੈਨਜ਼ ਉਨ੍ਹਾਂ ਦੇ ਇਸ ਕੰਸਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਗਾਇਕ ਨਵੇਂ ਸਾਲ ਦਾ ਜਸ਼ਨ ਆਪਣੇ ਫੈਨਜ਼ ਨਾਲ ਮਨਾਉਣਗੇ ਕਿਉਂਕਿ ਇਹ ਸ਼ੋਅ 31 ਦਸੰਬਰ ਨੂੰ ਹੋਣ ਜਾ ਰਿਹਾ ਹੈ।
-