Hardy Sandhu: ਵਿਆਹ 'ਚ ਲਾਈਵ ਪਰਫਾਰਮੈਂਸ ਦੌਰਾਨ ਮਹਿਲਾ ਨੇ ਹਾਰਡੀ ਸੰਧੂ ਨਾਲ ਕੀਤੀ ਮਾੜੀ ਹਰਕਤ, ਗਾਇਕ ਨੇ ਕੀਤਾ ਖੁਲਾਸਾ

ਤੁਸੀਂ ਅਕਸਰ ਫੀਮੇਲ ਸੈਲਬਸ ਦੇ ਨਾਲ ਗ਼ਲਤ ਹਰਕਤ ਹੋਣ ਬਾਰੇ ਸੁਣਿਆ ਹੋਵੇਗਾ ਪਰ ਅਜਿਹਾ ਨਹੀਂ ਹੈ ਕਈ ਵਾਰ ਮੇਲ ਸੈਲਬਸ ਨੂੰ ਵੀ ਅਜਿਹੇ ਕੁਝ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀ ਹਾਂ ਹਾਲ ਹੀ 'ਚ ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਇੱਕ ਵਿਆਹ ਸਮਾਗਮ 'ਚ ਪਰਫਾਮ ਕਰਦੇ ਸਮੇਂ ਇੱਕ ਮਹਿਲਾ ਨੇ ਉਨ੍ਹਾਂ ਨਾਲ ਗ਼ਲਤ ਹਰਕਤ ਕੀਤੀ।

Written by  Pushp Raj   |  November 01st 2023 02:36 PM  |  Updated: November 01st 2023 02:36 PM

Hardy Sandhu: ਵਿਆਹ 'ਚ ਲਾਈਵ ਪਰਫਾਰਮੈਂਸ ਦੌਰਾਨ ਮਹਿਲਾ ਨੇ ਹਾਰਡੀ ਸੰਧੂ ਨਾਲ ਕੀਤੀ ਮਾੜੀ ਹਰਕਤ, ਗਾਇਕ ਨੇ ਕੀਤਾ ਖੁਲਾਸਾ

Hardy Sandhu: ਤੁਸੀਂ ਅਕਸਰ ਫੀਮੇਲ ਸੈਲਬਸ ਦੇ ਨਾਲ ਗ਼ਲਤ ਹਰਕਤ ਹੋਣ ਬਾਰੇ ਸੁਣਿਆ ਹੋਵੇਗਾ ਪਰ ਅਜਿਹਾ ਨਹੀਂ ਹੈ ਕਈ ਵਾਰ ਮੇਲ ਸੈਲਬਸ ਨੂੰ ਵੀ ਅਜਿਹੇ ਕੁਝ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀ ਹਾਂ ਹਾਲ ਹੀ 'ਚ ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਇੱਕ ਵਿਆਹ ਸਮਾਗਮ 'ਚ ਪਰਫਾਮ ਕਰਦੇ ਸਮੇਂ ਇੱਕ ਮਹਿਲਾ ਨੇ ਉਨ੍ਹਾਂ ਨਾਲ ਗ਼ਲਤ ਹਰਕਤ ਕੀਤੀ। 

ਹਾਰਡੀ ਸੰਧੂ ਨੇ ਹਾਲ ਹੀ 'ਚ ਇੱਕ ਮੀਡੀਆ ਅਦਾਰੇ ਨਾਲ ਇੰਟਰਵਿਊ ਦੌਰਾਨ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਵਿਆਹ 'ਚ ਸਟੇਜ 'ਤੇ ਪਰਫਾਰਮ ਕਰ ਰਹੇ ਸੀ ਤਾਂ ਇੱਕ ਅੱਧਖੜ ਉਮਰ ਦੀ ਔਰਤ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਕਿਹਾ- ਡੇਢ-ਦੋ ਸਾਲ ਪਹਿਲਾਂ ਵਿਆਹ ਦਾ ਸਮਾਗਮ ਸੀ। ਮੇਰੇ ਸਾਹਮਣੇ ਕੋਈ 40 ਤੋਂ 45 ਸਾਲ ਦੀ ਉਮਰ ਦੀ ਔਰਤ ਸੀ। ਉਹ ਨੱਚ ਰਹੀ ਸੀ ਅਤੇ ਮੈਨੂੰ ਦੱਸ ਰਹੀ ਸੀ ਕਿ ਉਹ ਮੇਰੇ ਨਾਲ ਸਟੇਜ 'ਤੇ ਆਉਣਾ ਚਾਹੁੰਦੀ ਹੈ।ਹਾਰਡੀ ਨੇ ਅੱਗੇ ਕਿਹਾ, 'ਮੈਂ ਉਸ ਨੂੰ ਕਿਹਾ, 'ਜੇਕਰ ਮੈਂ ਤੁਹਾਨੂੰ ਬੁਲਾਵਾਂਗਾ, ਤਾਂ ਹੋਰ ਲੋਕ ਵੀ ਇਹ ਚਾਹੁਣਗੇ ਅਤੇ ਇਹ ਮੁਸ਼ਕਲ ਹੋਵੇਗਾ  ਪਰ ਉਹ ਨਾ ਮੰਨੀ ਅਤੇ ਸਟੇਜ 'ਤੇ ਆਉਣ 'ਤੇ ਜ਼ੋਰ ਦਿੱਤਾ।

ਫਿਰ ਮੈਂ ਹਾਰ ਮੰਨ ਲਈ ਅਤੇ ਕਿਹਾ ਕਿ ਠੀਕ ਹੈ ਤੁਸੀਂ ਸਟੇਜ਼ 'ਤੇ ਆ ਜਾਓ। ਗਾਇਕ ਨੇ ਫਿਰ ਦੱਸਿਆ ਕਿ ਔਰਤ ਨੇ ਉਸ ਨੂੰ ਜੱਫੀ ਪਾਉਣ ਲਈ ਕਿਹਾ ਅਤੇ ਉਹ ਵੀ ਇਸ ਲਈ ਮੰਨ ਗਿਆ। ਇਸ ਤੋਂ ਬਾਅਦ ਉਸ ਨੇ ਕਿਹਾ, 'ਉਸ ਨੇ ਮੈਨੂੰ ਜੱਫੀ ਪਾਈ ਅਤੇ ਉਸ ਨੇ ਮੇਰੇ ਕੰਨ ਨੂੰ ਚੱਟਿਆ। ਜੋ ਕਿ ਉਸ ਲਈ ਬੇਹੱਦ ਖਰਾਬ ਤੇ ਅਜੀਬ ਸੀ।'

ਦੱਸ ਦਈਏ ਕਿ ਹਾਰਡੀ ਸੰਧੂ ਦਾ ਅਸਲੀ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਉਨ੍ਹਾਂ ਨੇ ਆਪਣੇ ਗਾਇਕੀ ਸਫ਼ਰ ਦੇ ਸਫਰ ਦੀ ਸ਼ੁਰੂਆਤ 'ਟਕੀਲਾ ਸ਼ਾਟ' ਗੀਤ ਨਾਲ ਕੀਤੀ ਸੀ,  ਪਰ ਉਨ੍ਹਾਂ ਨੂੰ ਅਸਲੀ ਪਛਾਣ ਸਾਲ 2013 'ਚ ਰਿਲੀਜ਼ ਹੋਏ ਗੀਤ 'ਸੋਚ' ਤੋਂ ਮਿਲੀ।

ਹੋਰ ਪੜ੍ਹੋ: ਕਰਵਾ ਚੌਥ 'ਤੇ ਛਾਨਣੀ ਨਾਲ ਹੀ ਕਿਉਂ ਵੇਖਿਆ ਜਾਂਦਾ ਹੈ ਚੰਨ? ਜਾਣੋ ਇਸ ਦੇ ਪਿੱਛੇ ਦੀ ਕਹਾਣੀ

ਹੁਣ ਉਸ ਨੂੰ ਇਸ ਇੰਡਸਟਰੀ 'ਚ ਆਏ 10 ਸਾਲ ਹੋ ਗਏ ਹਨ ਅਤੇ ਇਸ ਦੌਰਾਨ ਉਸ ਨੇ 'ਤਿਤਲੀਆਂ ਵਰਗਾ', 'ਨਾਹ', 'ਬਿਜਲੀ ਬਿਜਲੀ' ਅਤੇ 'ਕਿਆ ਬਾਤ ਐ' ਵਰਗੇ ਕਈ ਸੁਪਰਹਿੱਟ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾ ਲਈ ਹੈ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network