ਪ੍ਰਮੋਦ ਸ਼ਰਮਾ ਰਾਣਾ ਦੀ ਜਲਦ ਸਿਹਤਮੰਦੀ ਲਈ ਗਾਇਕ ਪ੍ਰੀਤ ਹਰਪਾਲ ਨੇ ਕੀਤੀ ਅਰਦਾਸ, ਟੋਰਾਂਟੋ ‘ਚ ਅਦਾਕਾਰ ਨੂੰ ਹੋਇਆ ਬ੍ਰੇਨ ਹੈਮਰੇਜ
ਅਦਾਕਾਰ ਅਤੇ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ (Pramod Sharma Rana) ਨੂੰ ਬ੍ਰੇਨ ਹੈਮਰੇਜ ਦੀ ਖਬਰ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਜਲਦ ਸਿਹਤਮੰਦੀ ਦੇ ਲਈ ਅਰਦਾਸ ਕਰ ਰਿਹਾ ਹੈ । ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਪ੍ਰਮੋਦ ਸ਼ਰਮਾ ਰਾਣਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਗੈੱਟ ਵੈੱਲ ਸੂਨ ਮੇਰੇ ਪਿਆਰੇ ਭਰਾ ਪ੍ਰਮੋਦ ਸ਼ਰਮਾ ਰਾਣਾ। ਵਾਹਿਗੁਰੂ ਤੈਨੂੰ ਲੰਮੀ ਉਮਰ ਦੇਵੇ'।
ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਦੀ ਆਵਾਜ਼ ‘ਚ ਫ਼ਿਲਮ ‘ਮੌੜ’ ਦਾ ਨਵਾਂ ਗੀਤ ‘ਗੌਣ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਜੈਸਮੀਨ ਦਾ ਨਵਾਂ ਅੰਦਾਜ਼
ਤੁਸੀਂ ਇੱਕ ਮਹਾਨ ਕਲਾਕਾਰ ਅਤੇ ਮਹਾਨ ਇਨਸਾਨ ਹੋ ਬਾਬਾ ਭਲੀ ਕਰੇ, ਸਰਬੱਤ ਦਾ ਭਲਾ’।
ਕਈ ਸਾਲਾਂ ਤੋਂ ਪ੍ਰਮੋਦ ਸ਼ਰਮਾ ਰਾਣਾ ਇੰਡਸਟਰੀ ‘ਚ ਹਨ ਸਰਗਰਮ
ਪ੍ਰਮੋਦ ਸ਼ਰਮਾ ਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਪ੍ਰੋਜੈਕਟਸ ‘ਤੇ ਕੰਮ ਕਰ ਚੁੱਕੇ ਹਨ ।
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦਿਲਜੀਤ ਦੋਸਾਂਝ, ਮਿਸ ਪੂਜਾ ਸਣੇ ਕਈ ਵੱਡੇ ਗਾਇਕਾਂ ਦੇ ਨਾਲ ਕੀਤੀ ।ਹਾਲ ਹੀ ‘ਚ ਉਹ ‘ਅੱਲ੍ਹਾ ਵੇ ਅੱਲ੍ਹਾ’ ਗੀਤ ‘ਚ ਬਤੌਰ ਮਾਡਲ ਨਜ਼ਰ ਆਏ ਹਨ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਤੋਂ ਇਲਾਵਾ ਸ਼ੁਕਰੀਆ ਗੀਤ ‘ਚ ਵੀ ਬਤੌਰ ਮਾਡਲ ਦਿਖਾਈ ਦਿੱਤੇ ਹਨ ।
- PTC PUNJABI