ਗਾਇਕ ਅਤੇ ਗੀਤਕਾਰ ਰਿੱਕੀ ਖ਼ਾਨ ਦੇ ਘਰ ਪੁੱਤਰ ਨੇ ਲਿਆ ਜਨਮ, ਰਿੱਕੀ ਖ਼ਾਨ ਨੇ ਨਵ-ਜਨਮੇ ਪੁੱਤਰ ਦੀ ਤਸਵੀਰ ਕੀਤੀ ਸਾਂਝੀ

ਗੀਤਕਾਰ ਅਤੇ ਗਾਇਕ ਰਿੱਕੀ ਖ਼ਾਨ ਦੇ ਘਰ ਪੁੱਤਰ ਨੇ ਜਨਮ ਲਿਆ ਹੈ ।ਜਿਸ ਦੀ ਤਸਵੀਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤੀ ਹੈ ।ਇਸ ਤਸਵੀਰ ਨੂੰ ਰਿੱਕੀ ਖ਼ਾਨ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ।

Reported by: PTC Punjabi Desk | Edited by: Shaminder  |  August 04th 2023 02:45 PM |  Updated: August 04th 2023 02:45 PM

ਗਾਇਕ ਅਤੇ ਗੀਤਕਾਰ ਰਿੱਕੀ ਖ਼ਾਨ ਦੇ ਘਰ ਪੁੱਤਰ ਨੇ ਲਿਆ ਜਨਮ, ਰਿੱਕੀ ਖ਼ਾਨ ਨੇ ਨਵ-ਜਨਮੇ ਪੁੱਤਰ ਦੀ ਤਸਵੀਰ ਕੀਤੀ ਸਾਂਝੀ

ਗੀਤਕਾਰ ਅਤੇ ਗਾਇਕ ਰਿੱਕੀ ਖ਼ਾਨ (Ricky Khan) ਦੇ ਘਰ ਪੁੱਤਰ ਨੇ ਜਨਮ ਲਿਆ ਹੈ ।ਜਿਸ ਦੀ ਤਸਵੀਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤੀ ਹੈ ।ਇਸ ਤਸਵੀਰ ਨੂੰ ਰਿੱਕੀ ਖ਼ਾਨ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ‘ਮੈਨੂੰ ਇਹ ਬਹੁਤ ਪਸੰਦ ਹੈ, ਇਹ ਤੁਸੀਂ ਮੈਨੂੰ ਵੇਖਦੇ ਹੋ…ਮੈਂ ਤੁਹਾਡਾ ਪਾਪਾ, ਅੱਬੂ, ਡੈਡੀ ਮੈਨੂੰ ਜਿਸ ਨਾਲ ਮਰਜ਼ੀ ਬੁਲਾਓ, ਜੋ ਵੀ ਤੁਹਾਡਾ ਦਿਲ ਕਰਦਾ ਹੈ।ਮੇਰਾ ਦਿਲ ਤੇਰਾ ਪਿਆਰ ਚਾਹੁੰਦਾ ਹੈ’।

ਹੋਰ ਪੜ੍ਹੋ : ਅਨੁਰਾਗ ਕਸ਼ਯਪ ਦੀ ਧੀ ਆਲੀਆ ਦੀ ਮੰਗਣੀ ‘ਚ ਕਈ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ, ਤਸਵੀਰਾਂ ਹੋ ਰਹੀਆਂ ਵਾਇਰਲ

ਰਿੱਕੀ ਖ਼ਾਨ ਦੀ ਪੋਸਟ ‘ਤੇ ਫੈਨਸ ਨੇ ਦਿੱਤੇ ਰਿਐਕਸ਼ਨ 

ਰਿੱਕੀ ਖ਼ਾਨ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਫੈਨਸ ਦੇ ਨਾਲ-ਨਾਲ ਇਸ ਪੋਸਟ ‘ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈ ਦਿੱਤੀ ਹੈ  । ਜਿਉਂ ਹੀ ਗਾਇਕ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਰਿੱਕੀ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ 

ਰਿੱਕੀ ਖ਼ਾਨ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਜ਼ਿੰਦਗੀ’, ‘ਟਿੱਚ ਬਟਨ’ ਸਣੇ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਆਪਣੀ ਆਵਾਜ਼ ‘ਚ ਵੀ ਕਈ ਗੀਤ ਰਿਲੀਜ਼ ਕੀਤੇ ਹਨ । 

- PTC PUNJABI


Popular Posts