ਰਿੱਕੀ ਖ਼ਾਨ ਦੀ ਆਵਾਜ਼ ‘ਚ ‘ਜਪੁਜੀ ਸਾਹਿਬ’ ਰਿਲੀਜ਼

written by Shaminder | May 31, 2021

ਰਿੱਕੀ ਖ਼ਾਨ ਦੀ ਆਵਾਜ਼ ‘ਚ ‘ਜਪੁਜੀ ਸਾਹਿਬ’ ਰਿਲੀਜ਼ ਕੀਤਾ ਗਿਆ ਹੈ ।ਇਸ ਨੂੰ ਮਿਊਜ਼ਿਕ ਦਿੱਤੇ ਜਯ ਕੇ ਨੇ । ਇਸ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਸੰਗਤਾਂ ਜਪੁਜੀ ਸਾਹਿਬ ਦਾ ਪਾਠ ਸੁਣ ਕੇ ਨਿਹਾਲ ਹੋ ਰਹੀਆਂ ਹਨ । ਇਸ ਦਾ ਇੱਕ ਵੀਡੀਓ ਵੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । Japji sahib ਹੋਰ ਪੜ੍ਹੋ : ਕੰਗਨਾ ਰਣੌਤ ਦੇ ਬਾਡੀਗਾਰਡ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ  
japuji Sahib ਇਸ ਤੋੰ ਪਹਿਲਾਂ ਦੀ ਗੱਲ ਕਰੀਏ ਤਾਂ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਕੁਲਵਿੰਦਰ ਬਿੱਲਾ ਦਾ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਵੀ ਰਿਲੀਜ਼ ਹੋਇਆ ਸੀ ।ਗਾਇਕ ਰਿੱਕੀ ਖ਼ਾਨ ਦੀ ਰੂਹਾਨੀ ਆਵਾਜ਼ ‘ਚ ਰਿਲੀਜ਼ ਹੋਇਆ ਜਪੁਜੀ ਸਾਹਿਬ ਦਾ ਪਾਠ ਹਰ ਕਿਸੇ ਦੀ ਰੂਹ ਨੂੰ ਸਕੂਨ ਪਹੁੰਚਾ ਰਿਹਾ ਹੈ । Ricky Khan ਰਿੱਕੀ ਖ਼ਾਨ ਇਸ ਤੋਂ ਪਹਿਲਾਂ ਵੀ ਕਈ ਗੀਤ ਵੀ ਕੱਢ ਚੁੱਕੇ ਹਨ ।ਉਨ੍ਹਾਂ ਦੇ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ।

0 Comments
0

You may also like