ਕਸ਼ਮੀਰ ਸਿੰਘ ਸੰਘਾ ਭਾਊ ਦੇ ਘਰ ਸੋਗ ਪ੍ਰਗਟਾਉਣ ਪਹੁੰਚੇ ਗਾਇਕ ਸੁਰਜੀਤ ਭੁੱਲ੍ਹਰ, ਪਰਿਵਾਰ ਨਾਲ ਦੁਖ ਕੀਤਾ ਸਾਂਝਾ

ਸੋਸ਼ਲ ਮੀਡੀਆ ਸਟਾਰ ਅਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਸ ਮਗਰੋਂ ਉਹ ਕਾਫੀ ਉਦਾਸ ਹਨ। ਇਸ ਔਖੀ ਘੜੀ 'ਚ ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਭੁੱਲ੍ਹਰ ਸੰਘਾ ਭਾਊ ਨਾਲ ਦੁਖ ਸਾਂਝਾ ਕਰਨ ਪਹੁੰਚੇ।

Reported by: PTC Punjabi Desk | Edited by: Pushp Raj  |  June 25th 2024 03:52 PM |  Updated: June 25th 2024 03:52 PM

ਕਸ਼ਮੀਰ ਸਿੰਘ ਸੰਘਾ ਭਾਊ ਦੇ ਘਰ ਸੋਗ ਪ੍ਰਗਟਾਉਣ ਪਹੁੰਚੇ ਗਾਇਕ ਸੁਰਜੀਤ ਭੁੱਲ੍ਹਰ, ਪਰਿਵਾਰ ਨਾਲ ਦੁਖ ਕੀਤਾ ਸਾਂਝਾ

Surjit Bhullar reaches Kashmir Singh Sangha bhau house: ਸੋਸ਼ਲ ਮੀਡੀਆ ਸਟਾਰ ਅਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਸ ਮਗਰੋਂ ਉਹ ਕਾਫੀ ਉਦਾਸ ਹਨ। ਇਸ ਔਖੀ ਘੜੀ 'ਚ ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਭੁੱਲ੍ਹਰ ਸੰਘਾ ਭਾਊ ਨਾਲ ਦੁਖ ਸਾਂਝਾ ਕਰਨ ਪਹੁੰਚੇ। 

ਜਾਣਕਾਰੀ ਮੁਤਾਬਕ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ, ਜਿਸ ਦੇ ਚੱਲਦੇ ਪਰਿਵਾਰ ਵਿੱਚ ਸੋਗ ਲਹਿਰ ਛਾਈ ਹੈ। ਕਸ਼ਮੀਰ ਸਿੰਘ ਸੰਘਾ ਭਾਊ ਨੂੰ ਇੱਕਲੌਤੇ ਪੁੱਤਰ ਦੇ ਦਿਹਾਂਤ ਨਾਲ ਵੱਡਾ ਸਦਮਾ ਪਹੁੰਚਿਆ ਹੈ। ਕਸ਼ਮੀਰ ਸਿੰਘ ਦਾ ਪੁੱਤਰ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਸੀ। 

ਪੁੱਤਰ ਨੂੰ ਖੋਹ ਦੇਣ ਦੀ ਇਸ ਦੁਖਦ ਘੜੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਭੁੱਲ੍ਹਰ ਭਾਊ ਨਾਲ ਦੁਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਸੰਘਾ ਭਾਊ  ਪੁੱਤਰ ਦਾ ਦਿਹਾਂਤ ਹੋਣ ਉੱਤੇ ਸੋਗ ਪ੍ਰਗਟਾਇਆ ਤੇ ਉਨ੍ਹਾਂ ਨੂੰ ਹੌਸਲਾ ਦਿੱਤਾ। 

ਗਾਇਕ ਸੁਰਜੀਤ ਭੁੱਲ੍ਹਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਮਾਪਿਆਂ ਲਈ ਉਨ੍ਹਾਂ ਦੀ ਔਲਾਦ ਦਾ ਅੱਖਾਂ ਸਾਹਮਣੇ ਨਿੱਕੀ ਉਮਰੇ ਚੱਲੇ ਜਾਣ ਸਭ ਤੋਂ ਵੱਡਾ ਦੁਖ ਹੈ। ਇੱਕ ਬੱਚੇ ਨੂੰ ਖੋਹ ਦੇਣਾ ਮਾਪਿਆਂ ਲਈ ਬਹੁਤ ਔਖਾ ਹੁੰਦਾ ਹੈ। ਇਸ ਦੁਖ ਦੀ ਘੜੀ ਵਿੱਚ ਅਸੀਂ ਸਾਰੇ ਭਾਊ ਦੇ ਨਾਲ ਹਾਂ, ਰੱਬ ਪਰਿਵਾਰ ਨੂੰ ਇਹ ਭਾਨਾ ਮੰਨਣ ਦਾ ਬਲ ਬਖ਼ਸ਼ੇ। ਸਾਨੂੰ ਸਭ ਨੂੰ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। 

ਦੱਸਣਯੋਗ ਹੈ ਕਿ ਕਸ਼ਮੀਰ ਸਿੰਘ ਸੰਘਾ ਭਾਊ ਬੇਸ਼ਕ ਆਪਣੇ ਕਾਮੇਡੀ ਭਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ, ਪਰ ਉਨ੍ਹਾਂ ਦੇ ਹੱਸਦੇ ਚਿਹਰੇ ਪਿੱਛੇ ਕਈ ਦਰਦ  ਲੁੱਕੇ ਹੋਏ ਹਨ। ਸੰਘਾ ਭਾਊ ਦੀ ਪਤਨੀ ਵੀ ਕੈਂਸਰ ਤੋਂ ਪੀੜਤ ਹਨ। ਜਿਸ ਦੇ ਚੱਲਦੇ ਉਹ ਪਰੇਸ਼ਾਨ ਰਹਿੰਦੇ ਹਨ। 

ਹੋਰ ਪੜ੍ਹੋ : ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤਰ ਦਾ ਹੋਇਆ ਦਿਹਾਂਤ, ਦਿਲਜੀਤ ਦੋਸਾਂਝ ਸਣੇ ਕਈ ਸਿਤਾਰਿਆਂ ਨਾਲ ਕਰ ਚੁੱਕੇ ਨੇ ਕੰਮ

 ਕਸ਼ਮੀਰ ਸਿੰਘ ਸੰਘਾ ਭਾਊ ਬਾਰੇ ਗੱਲ ਕਰੀਏ ਤਾਂ ਉਹ ਦਿਲਜੀਤ ਦੋਸਾਂਝ ਸਣੇ ਕਈ ਹੋਰਨਾਂ ਪੰਜਾਬੀ ਕਲਾਕਾਰਾਂ ਨਾਲ ਵੀ ਕੰਮ ਕਰ ਚੁੱਕੇ ਹਨ। ਇਹ ਖਬਰ ਸੁਣਨ ਤੋਂ ਬਾਅਦ ਲੋਕ ਕਸ਼ਮੀਰ ਸਿੰਘ ਸੰਘਾ ਭਾਊ ਦੇ ਪਰਿਵਾਰ ਲਈ ਅਰਦਾਸ ਕਰ ਰਹੇ ਹਨ ਤੇ ਇਸ ਦੁਖ ਦੀ ਘੜੀ ਵਿੱਚ ਉਨ੍ਹਾਂ ਨੂੰ ਦਿਲਾਸਾ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network