ਸੋਨਮ ਬਾਜਵਾ ਨੇ ਕਰਣ ਜੌਹਰ ‘ਤੇ ਭਰਾ ਭਤੀਜਾਵਾਦ ਦੇ ਲਗਾਏ ਇਲਜ਼ਾਮ, ਕਿਹਾ 'ਉਨ੍ਹਾਂ ਘਰ ਜਾ ਕੇ ਆਡੀਸ਼ਨ ਨਹੀਂ ਦੇ ਸਕਦੀ'

ਬਾਲੀਵੁੱਡ ਇੰਡਸਟਰੀ ‘ਚ ਨੈਪੋਟਿਜ਼ਮ ਆਮ ਗੱਲ ਹੈ ।ਅਕਸਰ ਕਈ ਅਦਾਕਾਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਹਨ । ਹੁਣ ਅਦਾਕਾਰਾ ਸੋਨਮ ਬਾਜਵਾ ਨੇ ਵੀ ਕਰਣ ਜੌਹਰ ‘ਤੇ ਭਾਈ ਭਤੀਜਾਵਾਦ ਦੇ ਇਲਜ਼ਾਮ ਲਗਾਏ ਹਨ ।

Reported by: PTC Punjabi Desk | Edited by: Shaminder  |  May 03rd 2023 04:31 PM |  Updated: May 03rd 2023 04:31 PM

ਸੋਨਮ ਬਾਜਵਾ ਨੇ ਕਰਣ ਜੌਹਰ ‘ਤੇ ਭਰਾ ਭਤੀਜਾਵਾਦ ਦੇ ਲਗਾਏ ਇਲਜ਼ਾਮ, ਕਿਹਾ 'ਉਨ੍ਹਾਂ ਘਰ ਜਾ ਕੇ ਆਡੀਸ਼ਨ ਨਹੀਂ ਦੇ ਸਕਦੀ'

ਬਾਲੀਵੁੱਡ ਇੰਡਸਟਰੀ ‘ਚ ਨੈਪੋਟਿਜ਼ਮ ਆਮ ਗੱਲ ਹੈ ।ਅਕਸਰ ਕਈ ਅਦਾਕਾਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਹਨ । ਹੁਣ ਅਦਾਕਾਰਾ ਸੋਨਮ ਬਾਜਵਾ (Sonam Bajwa) ਨੇ ਵੀ ਕਰਣ ਜੌਹਰ ‘ਤੇ ਭਾਈ ਭਤੀਜਾਵਾਦ ਦੇ ਇਲਜ਼ਾਮ ਲਗਾਏ ਹਨ ।ਦਰਅਸਲ ਕੁਝ ਦਿਨ ਪਹਿਲਾਂ ਸੋਨਮ ਬਾਜਵਾ ਨੇ ਇੱਕ ਇੰਟਰਵਿਊ ਦਿੱਤਾ ਸੀ । ਜਿਸ ‘ਚ ਉਸ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ।

ਹੋਰ ਪੜ੍ਹੋ :  ਫ਼ਿਲਮ ‘ਛਤਰਪਤੀ’ ਦਾ ਐਕਸ਼ਨ ਨਾਲ ਭਰਪੂਰ ਟ੍ਰੇਲਰ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਦੌਰਾਨ ਉਨ੍ਹਾਂ ਨੇ  ਜਿਸ ਤੋਂ ਬਾਅਦ ਅਦਾਕਾਰਾ ਸੋਨਮ ਬਾਜਵਾ ਤੋਂ ਪੁੱਛਿਆ ਗਿਆ ਸੀ ਕਿ ਉਹ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਅਨੰਨਿਆ ਪਾਂਡੇ ਤੋਂ ਕੀ ਚੋਰੀ ਕਰੇਗੀ । ਜਿਸ ‘ਤੇ ਸੋਨਮ ਬਾਜਵਾ ਨੇ ਵਿਅੰਗਮਈ ਤਰੀਕੇ ਨਾਲ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਅਸਾਨੀ ਦੇ ਨਾਲ ਕਰਣ ਜੌਹਰ ਦੇ ਘਰ ਜਾ ਸਕਦੀਆਂ ਹਨ, ਪਰ ਉਸ ਦੇ ਕੋਲ ਇਹ ਅਧਿਕਾਰ ਨਹੀਂ ਹੈ’। ਦਰਅਸਲ ਸੋਨਮ ਬਾਜਵਾ ਦਾ ਇਹ ਜਵਾਬ ਨੈਪੋਟਿਜ਼ਮ ਵੱਲ ਇਸ਼ਾਰਾ ਕਰ ਰਿਹਾ ਸੀ ।

ਸੋਨਮ ਬਾਜਵਾ ਨੇ ਫ਼ਿਲਮ ‘ਗੋਡੇ-ਗੋਡੇ ਚਾਅ’ ਨੂੰ ਲੈ ਕੇ ਚਰਚਾ ‘ਚ 

ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਉਹ ਅਦਾਕਾਰਾ ਤਾਨੀਆ ਅਤੇ ਮਸ਼ਹੂਰ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਦੇ ਨਾਲ ਨਜ਼ਰ ਆਉਣਗੇ ।

ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਨੇ ਅੜਬ ਮੁਟਿਆਰਾਂ, ਗੁੱਡੀਆਂ ਪਟੋਲੇ, ਜਿੰਦ ਮਾਹੀ, ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਸਣੇ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network