ਫਿਲਮ 'ਜੱਟ ਐਂਡ ਜੂਲੀਅਟ 3' ਦਾ ਗੀਤ 'ਤੂੰ ਜੂਲੀਅਟ ਜੱਟ ਦੀ' ਹੋਇਆ ਰਿਲੀਜ਼, ਦਿਲਜੀਤ ਤੇ ਨੀਰੂ ਬਾਜਵਾ ਨੇ ਜਿੱਤਿਆ ਫੈਨਜ਼ ਦਾ ਦਿਲ
Film Jatt Juliet 3 Song 'Tu Juliet Jatt di ' : ਪੰਜਾਬੀ ਫਿਲਮ ਇੰਡਸਟਰੀ ਦੇ ਦੋ ਮਸ਼ਹੂਰ ਸੈਲਬਸ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੜ ਇੱਕ ਵਾਰ ਫਿਰ ਤੋਂ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਦੋਵੇਂ ਕਲਾਕਾਰ ਜਲਦ ਹੀ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਗੀਤ 'ਤੂੰ ਜੂਲੀਅਟ ਜੱਟ ਦੀ' ਰਿਲੀਜ਼ ਹੋ ਗਿਆ ਹੈ, ਫੈਨਜ਼ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਪਾਲੀਵੁੱਡ ਦੀ ਕੁਈਨ ਨੀਰੂ ਬਾਜਵਾ ਤੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਆਪਣੀ ਫਿਲਮ 'ਜੱਟ ਐਂਡ ਜੂਲੀਅਟ 3' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।
ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਗੀਤ ਦੀ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਫਿਲਮ ਦੇ ਇਸ ਗੀਤ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ ਹੈ।
ਦਿਲਜੀਤ ਦੋਸਾਂਝ ਨੇ ਆਪਣੀ ਪੋਸਟ ਵਿੱਚ ਲਿਖਿਆ, ' ye Shotu PANJAB POLICE Bhangra v Paundi Aa Oye 😎 Video Aa Gai YouTube Te 👮♂️👮 Chako Chumma😙 Pata Ni Veervaar Aa Ke Jumma 😂 Fateh Singh & Pooja are BACK.'
ਇਸ ਗੀਤ ਬਾਰੇ ਗੱਲ ਕਰੀਏ ਕਿ ਇਸ ਗੀਤ ਨੂੰ ਜੱਟ ਐਂਡ ਜੂਲੀਅਟ 3 ਦੇ ਬੋਲਾਂ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ ਬਲਵਿੰਦ ਸਿੰਘ ਰੂਬੀ, ਦਿਨੇਸ਼, ਗਗਨਬੀਰ, ਦਿਲਜੀਤ ਦੋਸਾਂਝ, ਮਨੋਰਮਡ ਸਿੰਘ ਸਿੱਧੂ ਹਨ। ਇਸ ਗੀਤ ਦੇ ਬੋਲ ਜਾਨੀ ਵੱਲੋਂ ਲਿਖੇ ਤੇ ਕੰਪੋਜ਼ ਕੀਤੇ ਹਨ। ਇਸ ਦਾ ਸੰਗੀਤ ਸਾਗਰ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ।
ਫੈਨਜ਼ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਗੀਤ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਉਹ ਸ਼ਾਬਦਿਕ ਤੌਰ 'ਤੇ ਹਰ ਥਾਂ ਹੈ, ਕੋਚੈਲਾ, ਅੰਤਰਰਾਸ਼ਟਰੀ ਕਲਾਕਾਰ ਨਾਲ ਕੋਲੈਬੋਰੇਸ਼ਨ, ਸਿੰਗਲ ਐਲਬਮਸ, ਅੰਬਾਨੀਆਂ ਦਾ ਵਿਆਹ, ਫਿਲਮ ਕਰੂ ਤੇ ਚਮਕੀਲਾ, ਦਿਲ-ਲੁਮੀਨਾਟੀ ਅਤੇ ਹੁਣ ਜੱਟ ਅਤੇ ਜੂਲੀਅਟ ਦਿਲਜੀਤ ਦੋਸਾਂਝ unstoppable ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਦੋਹਾਂ ਦੀ ਜੋੜੀ ਲੋਕਾਂ ਦਾ ਦਿਲ ਜਿੱਤ ਰਹੀ ਹੈ ਤੇ ਭਾਬੀ ਚੁਮਿਆਂ ਵਾਲੀ unaspected ਹੈ।
- PTC PUNJABI