ਵਿਆਹ ਬੰਧਨ 'ਚ ਬੱਝੇ ਸਰੁਸ਼ਟੀ ਮਾਨ ਤੇ ਅਰਸ਼ ਬਲ, ਨਵ ਵਿਆਹੇ ਜੋੜੇ ਦੀ ਵੀਡੀਓ ਹੋਈ ਵਾਇਰਲ
ਵਿਆਹ ਬੰਧਨ 'ਚ ਬੱਝੇ ਸਰੁਸ਼ਟੀ ਮਾਨ ਤੇ ਅਰਸ਼ ਬਲ, ਨਵ ਵਿਆਹੇ ਜੋੜੇ ਦੀ ਵੀਡੀਓ ਹੋਈ ਵਾਇਰਲ
Sruishty Mann and Arsh Bal Wedding: ਪੰਜਾਬੀ ਇੰਡਸਟਰੀ ਦੇ ਵਿੱਚ ਇਨ੍ਹੀਂ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਗੁਰਨਾਮ ਭੁੱਲਰ ਤੋਂ ਬਾਅਦ ਮਸ਼ਹੂਰ ਪੰਜਾਬੀ ਮਾਡਲ ਸੁਰਸ਼ਟੀ ਮਾਨ (Sruishty Mann) ਨੇ ਵੀ ਵਿਆਹ ਕਰਵਾ ਲਿਆ ਹੈ। ਸਰੁਸ਼ਟੀ ਮਾਨ ਤੇ ਅਰਸ਼ ਬਲ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਸਰੁਸ਼ਟੀ ਮਾਨ ਤੇ ਅਰਸ਼ ਬਲ ਦੇ ਵਿਆਹ (Sruishty Mann and Arsh Bal Wedding) ਤੋਂ ਬਾਅਦ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਤੇ ਵੀਡੀਓਜ਼ ਡਿਜ਼ੀਟਲ ਕ੍ਰਿਏਟਰ ਪ੍ਰੇਮ ਢਿੱਲੋਂ ਵੱਲੋਂ ਸ਼ੇਅਰ ਕੀਤੀ ਗਈ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸਰੁਸ਼ਟੀ ਮਾਨ ਤੇ ਅਰਸ਼ ਬਲ ਦਾ ਵਿਆਹ
ਇਨ੍ਹਾਂ ਤਸਵੀਰਾਂ ਤੇ ਵੀਡੀਓ ਦੇ ਵਿੱਚ ਸਰੁਸ਼ਟੀ ਮਾਨ ਲਾੜੀ ਦੇ ਲਿਬਾਸ 'ਚ ਸਜੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਲ ਰੰਗ ਦਾ ਸੂਟ ਪਾਇਆ ਹੋਈਆ ਹੈ। ਆਪਣੇ ਬ੍ਰਾਈਡਲ ਲੁੱਕ ਵਿੱਚ ਅਦਾਕਾਰਾ ਬੇਹੱਦ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਉੱਥੇ ਹੀ ਦੂਜੇ ਪਾਸੇ ਅਰਸ਼ ਬਲ ਵੀ ਸਿਰ ਤੇ ਸਿਹਰਾ ਸਜਾ ਕੇ ਅਤੇ ਸ਼ੇਰਵਾਨੀ ਵਿੱਚ ਲਾੜੇ ਦੇ ਰੂਪ ਵਿੱਚ ਤਿਆਰ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਜੋੜੇ ਦੀ ਇੱਕ ਖੂਬਸੂਰਤ ਵੀਡੀਓ ਵੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਇਹ ਜੋੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਲਾਵਾਂ ਲੈਂਦਾ ਨਜ਼ਰ ਆ ਰਿਹਾ ਹੈ। ਫੈਨਜ਼ ਇਸ ਜੋੜੀ 'ਤੇ ਖੂਬ ਪਿਆਰ ਬਰਸਾ ਰਹੇ ਹਨ।
ਹੋਰ ਪੜ੍ਹੋ: ਬਾਬਾ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੀ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ, ਭਸਮ ਆਰਤੀ 'ਚ ਹੋਈ ਸ਼ਾਮਲ
ਦੱਸ ਦੇਈਏ ਕਿ ਅਦਾਕਾਰਾ ਦੇ ਵਿਆਹ ਦੀਆਂ ਰਸਮਾਂ ਨਾਲ ਜੁੜੀਆਂ ਪਹਿਲਾਂ ਕਈ ਤਸਵੀਰਾਂ ਸਾਹਮਣੇ ਆਈਆਂ। ਜਿਨ੍ਹਾਂ ਵਿੱਚ ਉਸਦੀ ਹਲਦੀ ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸ਼ਾਮਲ ਹਨ।ਸਰੁਸ਼ਟੀ ਮਾਨ ਦੇ ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਨਵ ਵਿਆਹੀ ਜੋੜੀ ਵਿਆਹ ਦੀ ਵਧਾਈ ਦੇ ਰਹੇ ਹਨ। ਕਈ ਪਾਲੀਵੁੱਡ ਸੈਲਬਸ ਨੇ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
