ਪੰਜਾਬੀ ਗਾਇਕ ਰਣਬੀਰ ਤੇ ਅਦਾਕਾਰਾ ਸੁਰਿਅਸ਼ਟੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ‘ਚ, ਲਾੜਾ-ਲਾੜੀ ਬਣੇ ਆ ਰਹੇ ਨੇ ਨਜ਼ਰ !

written by Lajwinder kaur | July 26, 2021

ਪੰਜਾਬੀ ਗਾਇਕ ਰਣਬੀਰ ਜਿਨ੍ਹਾਂ ਨੇ ‘ਕਦੇ ਤਾਂ ਤੂੰ ਆਵੇਂਗਾ’ ਗਾਣੇ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਥਾਂ ਬਣਾ ਲਈ ਹੈ। ਇਸ ਗਾਣੇ ਦੀ ਸਫਲਤਾ ਤੋਂ ਬਾਅਦ ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਆਪਣੀ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ। ਇਸ ਵਾਰ ਜੋ ਉਨ੍ਹਾਂ ਨੇ ਆਪਣੀ ਨਵੀਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਉਹ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਹੀਆਂ ਨੇ।

punjabi singer runbir image source-instagram

ਹੋਰ ਪੜ੍ਹੋ : ਦਿਸ਼ਾ ਪਰਮਾਰ ਵਿਆਹ ਦਾ ਜਸ਼ਨ ਮਨਾਉਣ ਤੋਂ ਬਾਅਦ ਪਹੁੰਚੀ ਆਪਣੇ ਸਹੁਰੇ ਘਰ, ਸੱਸ ਨੇ ਇਸ ਤਰ੍ਹਾਂ ਕਰਵਾਇਆ ‘ਗ੍ਰਹਿ ਪ੍ਰਵੇਸ਼’, ਵੀਡੀਓ ‘ਚ ਖੂਬ ਮਸਤੀ ਕਰਦੀ ਆਈ ਨਜ਼ਰ

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਪਹੁੰਚੀ ਸੈਫ-ਕਰੀਨਾ ਦੇ ਘਰ, ਭੈਣ ਦੀ ਗੋਦੀ ‘ਚ ਬੈਠਿਆ ਨਜ਼ਰ ਆਇਆ ਨੰਨ੍ਹਾ ਨਵਾਬ, ਤਸਵੀਰ ‘ਤੇ ਦੋ ਮਿਲੀਅਨ ਤੋਂ ਵੱਧ ਆਏ ਲਾਈਕਸ

inside image of runbir and sruishty mann image source-instagram

ਜੀ ਹਾਂ ਇਨ੍ਹਾਂ ਤਸਵੀਰਾਂ ‘ਚ ਉਹ ਅਦਾਕਾਰਾ ਸੁਰਿਅਸ਼ਟੀ ਮਾਨ ਦੇ ਨਾਲ ਨਜ਼ਰ ਆ ਰਹੇ ਨੇ। ਦੋਵੇਂ ਲਾੜਾ-ਲਾੜੀ ਵਾਲੀ ਲੁੱਕ ‘ਚ ਨਜ਼ਰ ਆ ਰਹੇ ਨੇ। ਜੀ ਹਾਂ ਇਹ ਤਸਵੀਰਾਂ ਅਸਲ ਜ਼ਿੰਦਗੀ ‘ਚੋਂ ਨਹੀਂ ਸਗੋਂ ਉਨ੍ਹਾਂ ਦੇ ਨਵੇਂ ਆਉਣ ਵਾਲੇ ਗੀਤ ‘ਚੋਂ ਨੇ। ਜੀ ਹਾਂ ਦੋਵੇਂ ਕਲਾਕਾਰਾਂ ਬਹੁਤ ਜਲਦ ਨਵੇਂ ਗੀਤ PYAR WALI GALL ਵਿੱਚ ਨਜ਼ਰ ਆਉਣਗੇ। ਜੀ ਹਾਂ ਇਹ ਰਣਬੀਰ ਦਾ ਨਵਾਂ ਆਉਣ ਵਾਲਾ ਗੀਤ ਹੈ।

singer runbir and actress sruishty mann image source-instagram

ਜੇ ਗੱਲ ਕਰੀਏ ਰਣਬੀਰ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਵਧੀਆ ਗੀਤਾਂ ਨਾਲ ਸਰੋਤਿਆਂ ਦਾ ਖ਼ੂਬ ਮਨੋਰੰਜਨ ਕਰ ਚੁੱਕੇ ਹਨ ਜਿਵੇਂ ਇਸ਼ਕੇ ਦੇ ਜ਼ਖ਼ਮ, ਕਦੇ ਤਾਂ ਤੂੰ ਆਵੇਂਗਾ, ਹੱਸ ਕੇ, ਹੱਸਣਾ ਸਿੱਖਦੀ ਸੀ ਸਣੇ ਕਈ ਹੋਰ ਸੁਪਰ ਹਿੱਟ ਗੀਤਾਂ ਦੇ ਨਾਂਅ ਸ਼ਾਮਿਲ ਹਨ। ਰਣਬੀਰ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਨਿੱਘਾ ਪਿਆਰ ਮਿਲਦਾ ਰਿਹਾ ਹੈ।

 

View this post on Instagram

 

A post shared by RUNBIR (@runbirworld)

You may also like