ਸਲਮਾਨ ਖ਼ਾਨ ਨੂੰ ਵੇਖ ਕੇ ਸੁਨੰਦਾ ਸ਼ਰਮਾ ਨੂੰ ਆ ਗਈਆਂ ਸਨ ਤਰੇਲੀਆਂ, ਕਿਹਾ ‘ਉਸ ਦਿਨ ਤਾਂ ਮੇਰਾ ਦਿਲ ਹੀ ਬਾਹਰ ਆ ਗਿਆ ਸੀ’

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕਾ ਸਲਮਾਨ ਖ਼ਾਨ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ ।

Reported by: PTC Punjabi Desk | Edited by: Shaminder  |  November 16th 2023 05:43 PM |  Updated: November 16th 2023 05:43 PM

ਸਲਮਾਨ ਖ਼ਾਨ ਨੂੰ ਵੇਖ ਕੇ ਸੁਨੰਦਾ ਸ਼ਰਮਾ ਨੂੰ ਆ ਗਈਆਂ ਸਨ ਤਰੇਲੀਆਂ, ਕਿਹਾ ‘ਉਸ ਦਿਨ ਤਾਂ ਮੇਰਾ ਦਿਲ ਹੀ ਬਾਹਰ ਆ ਗਿਆ ਸੀ’

ਸੁਨੰਦਾ ਸ਼ਰਮਾ (Sunanda Sharma) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕਾ ਸਲਮਾਨ ਖ਼ਾਨ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ । ਗਾਇਕਾ ਇਸ ਵੀਡੀਓ ‘ਚ ਸਲਮਾਨ ਨੂੰ ਇੱਕ ਗੀਤ ਡੈਡੀਕੇਟ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ :  ਮਲਕੀਤ ਰੌਣੀ, ਰਾਣਾ ਰਣਬੀਰ ਦੀ ਫ਼ਿਲਮ ‘ਮਨਸੂਬਾ’ ਜਲਦ ਹੋਵੇਗੀ ਰਿਲੀਜ਼

ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰਾ ਤੇ ਦਿਲ ਹੀ ਬਾਹਰ ਆ ਗਿਆ ਸੀ ਉਸ ਦਿਨ। ਮੈਂ ਉਨ੍ਹਾਂ ਪਲਾਂ ਲਈ ਬਹੁਤ ਖੁਸ਼ ਹਾਂ’।ਸੁਨੰਦਾ ਸ਼ਰਮਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਸੁਨੰਦਾ ਸ਼ਰਮਾ ਦਾ ਹਾਲ ਹੀ ‘ਚ ਆਇਆ ਗੀਤ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਚੰਡੀਗੜ੍ਹ ਕਾ ਛੋਕਰਾ’ ਰਿਲੀਜ਼ ਹੋਇਆ ਹੈ । ਪੰਜਾਬੀ ਅਤੇ ਹਰਿਆਣਵੀਂ ਭਾਸ਼ਾ ‘ਚ ਗਾਇਆ ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ।

ਇਸ ਤੋਂ ਪਹਿਲਾਂ ਗਾਇਕਾ ਦਾ ਗੀਤ ‘ਉੱਡਦੀ ਫਿਰਾਂ’ ਆਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ । ਪਰ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਜਲਦ ਹੀ ਉਹ ਫ਼ਿਲਮ ‘ਬੀਬੀ ਰਜਨੀ’ ‘ਚ ਵੀ ਦਿਖਾਈ ਦੇਣਗੇ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network