ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨੂੰ ਮਿਲਣ ਲਈ ਛਾਲ ਮਾਰ ਕੇ ਸਟੇਜ਼ 'ਤੇ ਚੜੀ ਸੁਨੰਦਾ ਸ਼ਰਮਾ, ਦੋਹਾਂ ਨੇ ਇੱਕਠੇ ਗੀਤ ਗਾ ਕੇ ਲਾਈਆਂ ਰੌਣਕਾਂ

ਪੰਜਾਬੀ ਗਾਇਕ ਸੁਨੰਦਾ ਸ਼ਰਮਾ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ 'ਚ ਗਾਇਕਾ ਦੀ ਇੱਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਮਸ਼ਹੂਰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਸਟੇਜ਼ ਉੱਤੇ ਮਿਲ ਕੇ ਰੌਣਕਾਂ ਲਾਉਂਦੀ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Pushp Raj  |  July 23rd 2024 06:06 PM |  Updated: July 23rd 2024 06:06 PM

ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨੂੰ ਮਿਲਣ ਲਈ ਛਾਲ ਮਾਰ ਕੇ ਸਟੇਜ਼ 'ਤੇ ਚੜੀ ਸੁਨੰਦਾ ਸ਼ਰਮਾ, ਦੋਹਾਂ ਨੇ ਇੱਕਠੇ ਗੀਤ ਗਾ ਕੇ ਲਾਈਆਂ ਰੌਣਕਾਂ

Sunanda Sharma perform with Naseebo Lal : ਮਸ਼ਹੂਰ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ 'ਚ ਗਾਇਕਾ ਦੀ ਇੱਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਮਸ਼ਹੂਰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਸਟੇਜ਼ ਉੱਤੇ ਮਿਲ ਕੇ ਰੌਣਕਾਂ ਲਾਉਂਦੀ ਨਜ਼ਰ ਆ ਰਹੀ ਹੈ। 

ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਆਪਣੇ ਫੈਨਜ਼ ਦੇ ਮਨੋਰੰਜਨ ਲਈ ਆਪਣੀ ਕਾਮੇਡੀ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

ਹਾਲ ਹੀ ਵਿੱਚ ਸੁਨੰਦਾ ਸ਼ਰਮਾ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਦਾ ਮਿਊਜ਼ਿਕ ਕੰਸਰਟ ਵੇਖਣ ਲਈ ਲੰਡਨ ਤੋਂ  ਬਰਮਿੰਘਮ ਪਹੁੰਚੀ। ਸੁਨੰਦਾ ਸ਼ਰਮਾ ਅਤੇ ਨਸੀਬੋ ਲਾਲ ਨੇ ਹਾਲ ਹੀ ਵਿੱਚ ਲੰਦਨ ਵਿੱਚ ਨਸੀਬੋ ਲਾਲ ਦੇ ਕੰਸਰਟ ਵਿੱਚ ਇਕੱਠੇ ਪ੍ਰਦਰਸ਼ਨ ਕੀਤਾ। 

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੁਨੰਦਾ ਸ਼ਰਮਾ ਨੇ ਗਾਇਕਾ ਨਸੀਬੋ ਨਾਲ ਆਪਣੀ ਪਹਿਲੀ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਗਾਇਕਾ ਨਸੀਬੋ ਲਾਲ ਨਾਲ ਤਸਵੀਰ ਸ਼ੇਅਰ ਕਰਦਿਆਂ ਸੁਨੰਦਾ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ। ਸਨੰਦਾ ਨੇ ਲਿਖਿਆ, 'ਜੋ ਹੈ ਤੇਰਾ ਲੱਭ ਜਾਏਗਾ, ਕਰਕੇ ਕੋਈ ਬਹਾਨਾ🤲🏻‍♾️"ਮੈਂ ਅੱਜ ਉਸ ਔਰਤ ਨੂੰ ਮਿਲੀ ਜੋ ਮੇਰੀ ਜ਼ਿੰਦਗੀ ਦਾ ਪਹਿਲਾ ਕ੍ਰਸ਼ ਹੈ।ਨਸੀਬੋ ਲਾਲ ਜੀ🫠❤️'

ਮੰਚ 'ਤੇ ਦੋਹਾਂ ਗਾਇਕਾ ਨੂੰ ਵੇਖ ਕੇ ਦਰਸ਼ਕ ਕਾਫੀ ਖੁਸ਼ ਹਨ। ਜਿਸ ਨਾਲ ਇਹ ਜੋੜਾ ਅਚਾਨਕ ਪਰ ਪਿਆਰਾ ਬਣ ਗਿਆ।ਕੰਸਰਟ ਦੇ ਦਰਸ਼ਕ ਦੋ ਮਸ਼ਹੂਰ ਕਲਾਕਾਰਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਹੋਏ, ਇਹ ਦੋਹਾਂ ਗਾਇਕਾਂ ਦੇ ਨਾਲ- ਨਾਲ ਇੱਕ ਯਾਦਗਾਰ ਅਨੁਭਵ ਬਣ ਗਿਆ ਹੈ। ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ, 'Music has no boundaries. Absolutely beautiful.'

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network