ਸੁਨੰਦਾ ਸ਼ਰਮਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਗਾਇਕਾ ਦੇ ਫੈਸ਼ਨ ਸੈਂਸ ਤੋਂ ਇੰਮਪਰੈਸ ਹੋਏ ਫੈਨਜ਼

ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਸੀ। ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਖੂਬਸੂਰਤ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Pushp Raj  |  June 22nd 2024 01:44 PM |  Updated: June 22nd 2024 07:27 PM

ਸੁਨੰਦਾ ਸ਼ਰਮਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਗਾਇਕਾ ਦੇ ਫੈਸ਼ਨ ਸੈਂਸ ਤੋਂ ਇੰਮਪਰੈਸ ਹੋਏ ਫੈਨਜ਼

Sunanda Sharma New Video : ਮਸ਼ਹੂਰ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਸੀ। ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਖੂਬਸੂਰਤ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। 

ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਆਪਣੇ ਫੈਨਜ਼ ਦੇ ਮਨੋਰੰਜਨ ਲਈ ਆਪਣੀ ਕਾਮੇਡੀ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

ਸੁਨੰਦਾ ਸ਼ਰਮਾ ਨੇ ਆਪਣੇ  ਇੰਸਟਾਗ੍ਰਾਮ ਅਕਾਊਂਟ ਉੱਤੇ ਅਕਸਰ ਹੀ ਆਪਣੀ ਸ਼ਾਇਰੀ , ਗੀਤਾਂ ਤੇ ਡਾਂਸ ਦੀ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵੀ ਆਪਣੇ ਫੈਸ਼ਨ ਸੈਂਸ ਦਾ ਕਮਾਲ ਦਿਖਾਇਆ ਹੈ। ਗਾਇਕ ਇਸ ਪੋਸਟ ਵਿੱਚ ਲਿਖਿਆ, '𝐈’𝐦 𝐡𝐞𝐫𝐞 𝐚𝐭 𝐠𝐥𝐚𝐦-𝐚𝐳𝐞.. 🙈'

ਇਸ ਵੀਡੀਓ ਦੇ ਵਿੱਚ ਤੁਸੀਂ ਸੁਨੰਦਾ ਸ਼ਰਮਾ ਨੂੰ ਵੈਸਟਰਨ ਆਊਟਫਿੱਟ ਵਿੱਚ ਵੇਖ ਸਕਦੇ ਹੋ। ਸੁਨੰਦਾ ਸ਼ਰਮਾ ਨੇ ਨੀਲੇ ਰੰਗ ਦੀ ਜੀਨਸ ਪਹਿਨੀ ਹੈ ਤੇ ਨੈਟ ਫੈਬਰਿਕ ਨਾਲ ਬਣਿਆ ਕਾਲੇ ਰੰਗ ਦਾ ਟੌਪ ਪਾਇਆ ਹੈ ਤੇ ਗੌਗਲਸ ਲਗਾ ਕੇ ਤੇ ਵਾਲਾਂ ਵਿੱਚ ਪੌਨੀਟੇਲ ਬਣਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਗਾਇਕਾ ਬਿਨਾਂ ਮੇਅਕਪ ਤੋਂ ਵੀ ਇਸ ਲੁੱਕ ਵਿੱਚ ਸੋਹਣੀ ਲੱਗ ਰਹੀ ਹੈ। 

ਫੈਨਜ਼ ਗਾਇਕਾ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਲੋਕ ਸੁਨੰਦਾ ਸ਼ਰਮਾ ਦੀ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਗਾਇਕਾ ਦੀ ਤਰੀਫਾਂ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਮਲਟੀ ਟੈਲੈਂਟਿਡ ਕੁੜੀ।' ਇੱਕ ਨੇ ਲਿਖਿਆ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਖੁਸ਼ਮਿਜ਼ਾਜ ਤਰੀਕੇ ਨਾਲ ਜਿਉਣੀ ਚਾਹੀਦੀ ਹੈ।

 

ਹੋਰ ਪੜ੍ਹੋ : ਕਰਨ ਔਜਲਾ ਨੇ ਆਪਣੀ ਨਵੀਂ ਈਪੀ 'For Me' ਦਾ ਕੀਤਾ ਐਲਾਨ, ਜਾਣੋ ਪੂਰੀ ਡਿਟੇਲ

 ਸੁਨੰਦਾ ਸ਼ਰਮਾ ਦਾ ਵਰਕ ਫਰੰਟ 

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਉਹ ਅਕਸਰ ਆਪਣੇ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹੀ ਹੈ। ਇਨ੍ਹਾਂ ‘ਚ ਬੁਲੇਟ, ਚੋਰੀ ਚੋਰੀ, ਸੈਂਡਲ ਸਣੇ ਕਈ ਗੀਤ ਸ਼ਾਮਿਲ ਹਨ । ਸੁਨੰਦਾ ਸ਼ਰਮਾ ਜਲਦ ਹੀ ਫਿਲਮ ‘ਬੀਬੀ ਰਜਨੀ’ ‘ਚ ਨਜ਼ਰ ਆਉਣ ਵਾਲੀ ਹੈ । ਇਸ ਫਿਲਮ ਦੀ ਫਰਸਟ ਲੁੱਕ ਬੀਤੇ ਦਿਨੀਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network