ਸੁਪਰਹਿੱਟ ਪੰਜਾਬੀ ਫਿਲਮ 'Mr and Mrs 420' ਅਗੇਨ ਦਾ ਹੋਇਆ ਐਲਾਨ, ਫਿਲਮ ਮੇਕਰਸ ਨੇ ਦੱਸੀ ਰਿਲੀਜ਼ ਡੇਟ

ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਜਿੱਥੇ ਇੱਕ ਪਾਸੇ ਪੰਜਾਬੀ ਕਲਾਕਾਰ ਦੇਸ਼ ਵਿਦੇਸ਼ ਵਿੱਚ ਧਮਾਲਾਂ ਪਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬੀ ਫਿਲਮਾਂ ਮਹਿਜ਼ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀਆਂ ਹਨ। ਹਾਲ ਹੀ ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਸ਼ਿਤਿਜ਼ ਚੌਧਰੀ ਨੇ ਸੁਪਰਹਿੱਟ ਪੰਜਾਬੀ ਫਿਲਮ 'Mr and Mrs 420' ਅਗੇਨ ਦਾ ਐਲਾਨ ਕੀਤਾ ਹੈ।

Reported by: PTC Punjabi Desk | Edited by: Pushp Raj  |  June 26th 2024 06:18 PM |  Updated: June 26th 2024 06:18 PM

ਸੁਪਰਹਿੱਟ ਪੰਜਾਬੀ ਫਿਲਮ 'Mr and Mrs 420' ਅਗੇਨ ਦਾ ਹੋਇਆ ਐਲਾਨ, ਫਿਲਮ ਮੇਕਰਸ ਨੇ ਦੱਸੀ ਰਿਲੀਜ਼ ਡੇਟ

Film  'Mr. Mrs 420' Again  : ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਜਿੱਥੇ ਇੱਕ ਪਾਸੇ ਪੰਜਾਬੀ ਕਲਾਕਾਰ ਦੇਸ਼ ਵਿਦੇਸ਼ ਵਿੱਚ ਧਮਾਲਾਂ ਪਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬੀ ਫਿਲਮਾਂ ਮਹਿਜ਼ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀਆਂ ਹਨ। ਹਾਲ ਹੀ ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਸ਼ਿਤਿਜ਼ ਚੌਧਰੀ ਨੇ ਸੁਪਰਹਿੱਟ ਪੰਜਾਬੀ ਫਿਲਮ 'Mr. Mrs 420' ਅਗੇਨ ਦਾ ਐਲਾਨ ਕੀਤਾ ਹੈ। 

ਪੰਜਾਬੀ ਫਿਲਮਾਂ ਦੇ ਸੀਕਵਲ ਬਨਾਉਣ ਦਾ ਰੁਝਾਨ ਦਿਨ-ਬ-ਦਿਨ ਵੱਧ ਰਿਹਾ ਹੈ। ਹਾਲ ਹੀ ਵਿੱਚ ਫਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਐਲਾਨ ਕੀਤਾ ਗਿਆ ਹੈ। ਇਸ ਫਿਲਮ ਦੇ ਮੇਕਰਸ ਇਸ ਦਾ ਤੀਜਾ ਹਿੱਸਾ ਬਨਾਉਣ ਜਾ ਰਹੇ ਹਨ। ਇਸ ਸ਼ਿਤਿਜ਼ ਚੌਧਰੀ ਡਾਇਰੈਕਟ ਕਰਨਗੇ। 

'ਫਰਾਈਡੇ ਰਸ਼ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰੁਪਾਲੀ ਗੁਪਤਾ ਵੱਲੋਂ ਕੀਤਾ ਜਾ ਰਿਹਾ, ਜੋ ਇਸ ਤੋਂ ਪਹਿਲਾਂ ਸਾਹਮਣੇ ਆਏ ਇਸੇ ਫਿਲਮ ਦੇ ਪਹਿਲੇ ਵੀ ਦੋ ਸੀਕਵਲ ਬਣਾ ਚੁੱਕੇ ਹਨ। 

ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਲੇਖਕ ਨਰੇਸ਼ ਕਥੂਰੀਆ ਹਨ।  ਜੋ ਹਾਲੀਆਂ ਸਮੇਂ ਦੌਰਾਨ ਸਾਹਮਣੇ ਆਈਆਂ 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਕੈਰੀ ਆਨ ਜੱਟਾ 3', 'ਹਨੀਮੂਨ' ਜਿਹੀਆਂ ਕਈ ਸੁਪਰ ਹਿੱਟ ਫਿਲਮਾਂ ਦੇ ਲੇਖਨ ਵਜੋਂ ਵੀ ਕੰਮ ਕਰ ਚੁੱਕੇ ਹਨ।

ਹੋਰ ਪੜ੍ਹੋ : ਕ੍ਰਿਕਟਰ ਸ਼ੁਭਮਨ ਗਿੱਲ ਨੇ ਕਰਨ ਔਜਲ ਨਾਲ ਫੁੱਟਬਾਲ ਮੈਚ ਵੇਖਦੇ ਹੋਏ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ

ਦੱਸ ਦਈਏ ਕਿ ਇਸ ਫਿਲਮ ਦਾ ਪਹਿਲਾ ਭਾਗ ਸਾਲ 2014 ਵਿੱਚ 'ਮਿਸਟਰ ਐਂਡ ਮਿਸਿਜ਼ 420' ਅਤੇ ਸਾਲ 2018 ਵਿੱਚ ਸਾਹਮਣੇ ਆਈ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਦੇ ਨਾਮ ਤੋਂ ਰਿਲੀਜ਼ ਹੋ ਚੁੱਕਾ ਹੈ ਤੇ ਦਰਸ਼ਕਾਂ ਵੱਲੋਂ ਇਸ ਨੂੰ ਕਾਫੀ ਪਿਆਰ ਮਿਲਿਆ ਹੈ। ਹੁਣ ਫਿਲਮ ਮੇਕਰਸ ਇਸ ਦੇ ਤੀਸਰੇ ਭਾਗ ਨੂੰ ਇੱਕ ਫਿਲਮ ਦੇ ਤੌਰ 'ਤੇ ਤਿਆਰ ਕਰ ਰਹੇ ਹਨ। ਫਿਲਹਾਲ ਫਿਲਮ ਦੀ ਕਾਸਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦਰਸ਼ਕਾਂ ਲਈ ਫਿਲਮ ਮੇਕਰਸ ਨੇ ਫਿਲਮ ਦੀ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ ਅਗਲੇ ਸਾਲ ਯਾਨੀ ਕਿ  30 ਮਈ 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network