ਫ਼ਿਲਮ ਮਸਤਾਨੇ ਨੂੰ ਏਨਾਂ ਪਿਆਰ ਦੇਣ ਲਈ ਤਰਸੇਮ ਜੱਸੜ ਨੇ ਫੈਨਸ ਦਾ ਕੀਤਾ ਸ਼ੁਕਰੀਆ ਅਦਾ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੇਖੀ ਫ਼ਿਲਮ
ਤਰਸੇਮ ਜੱਸੜ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਫੈਨਸ ਦਾ ਇਸ ਫ਼ਿਲਮ ਨੂੰ ਏਨਾਂ ਜ਼ਿਆਦਾ ਪਿਆਰ ਦੇਣ ਦੇ ਲਈ ਸ਼ੁਕਰੀਆ ਅਦਾ ਕੀਤਾ ਹੈ ।
ਫ਼ਿਲਮ ਮਸਤਾਨੇ ਨੂੰ ਏਨਾਂ ਪਿਆਰ ਦੇਣ ਲਈ ਤਰਸੇਮ ਜੱਸੜ ਨੇ ਫੈਨਸ ਦਾ ਕੀਤਾ ਸ਼ੁਕਰੀਆ ਅਦਾ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੇਖੀ ਫ਼ਿਲਮ
ਫ਼ਿਲਮ ‘ਮਸਤਾਨੇ’ ਸਿਨੇਮਾ ਘਰਾਂ ‘ਚ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਚੁੱਕੀ ਹੈ । ਫ਼ਿਲਮ ਨੂੰ ਲੈ ਕੇ ਫੈਨਸ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਇਸ ਦੇ ਨਾਲ ਹੀ ਫ਼ਿਲਮ ਦੇ ਅਦਾਕਾਰ ਵੀ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ । ਹੁਣ ਦਰਸ਼ਕਾਂ ਦੇ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਫ਼ਿਲਮ ਦੀ ਸਟਾਰ ਕਾਸਟ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ ।
ਹੋਰ ਪੜ੍ਹੋ : ਕੀ ਜੋਤੀ ਨੂਰਾਂ ਉਸਮਾਨ ਨੂਰ ਦੇ ਨਾਲ ਹੈ ਰਿਲੇਸ਼ਨਸ਼ਿਪ ‘ਚ ! ਰੋਮਾਂਟਿਕ ਤਸਵੀਰ ਕੀਤੀ ਸਾਂਝੀ
ਤਰਸੇਮ ਜੱਸੜ ਨੇ ਸਾਂਝੀ ਕੀਤੀ ਸਟੋਰੀ
ਤਰਸੇਮ ਜੱਸੜ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਫੈਨਸ ਦਾ ਇਸ ਫ਼ਿਲਮ ਨੂੰ ਏਨਾਂ ਜ਼ਿਆਦਾ ਪਿਆਰ ਦੇਣ ਦੇ ਲਈ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਆਪਣੀ ਇਸ ਸਟੋਰੀ ‘ਚ ਲਿਖਿਆ ਕਿ ‘ਸਤਿ ਸ਼੍ਰੀ ਅਕਾਲ ਸਾਰਿਆਂ ਦਾ। ਤਹਿ ਦਿਲੋਂ ਸ਼ੁਕਰੀਆਂਤ ਤੁਹਾਡਾ ਸਭ ਦਾ । ਮੇਰੇ ਕੋਲ ਲਫਜ਼ ਨਹੀਂ ਹਨ ਤੁਹਾਡਾ ਸ਼ੁਕਰੀਆ ਅਦਾ ਕਰਨ ਦੇ ਲਈ’ । ਇਸ ਤੋਂ ਇਲਾਵਾ ਤਰਸੇਮ ਜੱਸੜ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ ।
_ed5f13ad9d4c41830d483aa5b4751bd1_1280X720.webp)
ਮੁੱਖ ਮੰਤਰੀ ਨੇ ਵੀ ਵੇਖੀ ਫ਼ਿਲਮ
ਇਸ ਫ਼ਿਲਮ ਨੂੰ ਕਈਆਂ ਲੋਕਾਂ ਨੇ ਵੇਖਿਆ ਹੈ ਅਤੇ ਫ਼ਿਲਮ ਦੀ ਤਾਰੀਫ ਕੀਤੀ ਹੈ । ਇਸ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਫ਼ਿਲਮ ਨੂੰ ਵੇਖਿਆ ਅਤੇ ਫ਼ਿਲਮ ਦੀ ਤਾਰੀਫ ਕੀਤੀ ਹੈ ।
_a7b4a4a4068165b75cafceb1a48bc095_1280X720.webp)
ਜਿਸ ਦੀਆਂ ਤਸਵੀਰਾਂ ਵੀ ਤਰਸੇਮ ਜੱਸੜ ਨੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮੁੱਖ ਮੰਤਰੀ ਸਿਨੇਮਾ ਹਾਲ ‘ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਫ਼ਿਲਮ ਦੀ ਸਿਤਾਰੇ ਵੀ ਮੌਜੂਦ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
