ਕਬੱਡੀ ਦਾ ਮਸ਼ਹੂਰ ਖਿਡਾਰੀ ਵੀਰੀ ਢੈਪਈ ਦੀ ਹਾਲਤ ‘ਚ ਹੋ ਰਿਹਾ ਹੌਲੀ ਹੌਲੀ ਸੁਧਾਰ, ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਦਾ ਆਇਆ ਨਜ਼ਰ,ਮਾਪੇ ਕਰ ਰਹੇ ਪੁੱਤਰ ਦੀ ਸੇਵਾ
ਚੋਟੀ ਦਾ ਕਬੱਡੀ ਖਿਡਾਰੀ ਵੀਰੀ ਢੈਪਈ (Veeri Dhaipai) ਜੋ ਪਿਛਲੇ ਇੱਕ ਸਾਲ ਤੋਂ ਮੰਜੇ ‘ਤੇ ਪਿਆ ਹੈ। ਜਵਾਨ ਪੁੱਤਰ ਦੀ ਸੇਵਾ ‘ਚ ਉਸ ਦੇ ਮਾਪੇ ਜੁਟੇ ਹੋਏ ਹਨ ਅਤੇ ਦਿਨ ਰਾਤ ਪੁੱਤਰ ਦੀ ਤੰਦਰੁਸਤੀ ਦੀ ਅਰਦਾਸ ਕਰ ਰਹੇ ਹਨ । ਵੀਰੀ ਢੈਪਈ ਦੇ ਸਰੀਰ ‘ਚ ਹੁਣ ਥੋੜ੍ਹੀ ਹਲਚਲ ਹੋ ਰਹੀ ਹੈ। ਮਾਪੇ ਦਿਨ ਰਾਤ ਵੀਰੀ ਦੀ ਸੇਵਾ ਕਰ ਰਹੇ ਹਨ ਤਾਂ ਕਿ ਮੁੜ ਤੋਂ ਕਬੱਡੀ ਦੇ ਮੈਦਾਨ ‘ਚ ਰੇਡ ਪਾ ਸਕੇ । ਹਾਲ ਹੀ ‘ਚ ਵੀਰੀ ਦੇ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ।
ਹੋਰ ਪੜ੍ਹੋ : ਸਾਇਰਾ ਬਾਨੋ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਦਲੀਪ ਕੁਮਾਰ ਨੂੰ ਅੱਠ ਸਾਲ ਉਮਰ ‘ਚ ਹੀ ਵਿਆਹ ਲਈ ਚੁਣ ਲਿਆ ਸੀ
ਜਿਸ ‘ਚ ਉਸ ਦੇ ਮਾਤਾ ਪਿਤਾ ਉਸ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਪਿਤਾ ਉਸ ਨੂੰ ਸਾਰੇ ਸੁੱਖਾਂ ਦਾ ਸਾਰ ਯਾਨੀ ਕਿ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਰੀ ਦੇ ਫੈਨਸ ਵੀ ਇਸ ਵੀਡੀਓ ‘ਤੇ ਕਮੈਂਟ ਕਰਕੇ ਵੀਰੀ ਦੀ ਜਲਦ ਤੰਦਰੁਸਤੀ ਦੇ ਲਈ ਅਰਦਾਸ ਕਰ ਰਹੇ ਹਨ ।
ਪਿਛਲੇ ਇੱਕ ਸਾਲ ਤੋਂ ਬੈੱਡ ‘ਤੇ ਵੀਰੀ
ਦੱਸ ਦਈਏ ਕਿ ਵੀਰੀ ਢੈਪਈ ਪਿਛਲੇ ਇੱਕ ਸਾਲ ਤੋਂ ਬੈੱਡ ‘ਤੇ ਪਿਆ ਹੈ। ਜਿਹੜਾ ਪੁੱਤਰ ਬੁਢਾਪੇ ਵੇਲੇ ਉਨ੍ਹਾਂ ਦਾ ਸਹਾਰਾ ਬਣਨਾ ਸੀ ਉਹ ਮੰਜੇ ‘ਤੇ ਖੁਦ ਮਾਪਿਆਂ ਦੇ ਸਹਾਰੇ ਉੱਠਦਾ ਬੈਠਦਾ ਹੈ।
ਕਿਸੇ ਵੇਲੇ ਕੱਬਡੀ ‘ਚ ਉਸ ਦੀ ਤੂਤੀ ਬੋਲਦੀ ਸੀ ਤੇ ਉਹ ਚੋਟੀ ਦਾ ਜਾਫੀ ਹੈ ।
ਪਰ ਹਾਲਾਤਾਂ ਨੂੰ ਉਸ ਨੂੰ ਇਸ ਮੁਕਾਮ ‘ਤੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ ਕਿ ਉਹ ਨਾਂ ਤਾਂ ਜਿਉਂਦਿਆਂ ‘ਚ ਹੈ ਅਤੇ ਨਾ ਹੀ ਮਰਿਆ ‘ਚ । ਕਿਉਂਕਿ ਉਹ ਕੋਮਾ ‘ਚ ਚਲਾ ਗਿਆ ਹੈ। ਇੱਕ ਸਾਲ ਪਹਿਲਾਂ ਉਸ ‘ਤੇ ਪਿੰਡ ਦੇ ਹੀ ਮੁੰਡਿਆਂ ਨੇ ਹਮਲਾ ਕਰ ਦਿੱਤਾ ਸੀ ।ਜਿਸ ਤੋਂ ਬਾਅਦ ਵੀਰੀ ਢੈਪਈ ਕੋਮਾ ‘ਚ ਚਲਿਆ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਲੱਤ ਵੀ ਵੱਢਣੀ ਪਈ ।
- PTC PUNJABI