ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਤੇ ਲੇਖਕ, ਕੀ ਤੁਸੀਂ ਪਛਾਣਿਆ !
ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ (Childhood pic) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਹੀ ਸਿਤਾਰੇ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਨਾ ਸਿਰਫ਼ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ, ਬਲਕਿ ਲੇਖਣੀ ਦੇ ਖੇਤਰ ‘ਚ ਵੀ ਇਸ ਸਿਤਾਰੇ ਨੇ ਵੱਡਾ ਨਾਮ ਕਮਾਇਆ ਹੈ।
ਹੋਰ ਪੜ੍ਹੋ : ਅਦਾਕਾਰਾ ਆਸ਼ਾ ਸ਼ਰਮਾ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਜਤਾਇਆ ਸੋਗ
ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਦੀ ।ਜਿਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣਾਂ ਵੀ ਨਜ਼ਰ ਆ ਰਹੀਆਂ ਹਨ ਅਤੇ ਉਨ੍ਹਾਂ ਨੇ ਬੀਤੇ ਦਿਨੀਂ ਰੱਖੜੀ ਦੇ ਮੌਕੇ ‘ਤੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ ।
ਰਾਣਾ ਰਣਬੀਰ ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਹੈ ਅਤੇ ਮੁਸਕਰਾ ਰਹੇ ਹਨ ਜਦੋਂਕਿ ਉਨ੍ਹਾਂ ਦੀਆਂ ਦੋਵੇਂ ਛੋਟੀਆਂ ਭੈਣਾਂ ਬੈਠੀਆਂ ਹੋਈਆਂ ਹਨ। ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
ਰਾਣਾ ਰਣਬੀਰ ਦਾ ਵਰਕ ਫ੍ਰੰਟ
ਰਾਣਾ ਰਣਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਅਦਾਕਾਰ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੂੰ ਬਿਹਤਰੀਨ ਕਾਮੇਡੀ ਦੇ ਲਈ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਵਧੀਆ ਲੇਖਕ ਵੀ ਹਨ। ਹੁਣ ਤੱਕ ਉਹ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਵਿਦੇਸ਼ਾਂ ‘ਚ ਉਹ ਆਪਣੀਆਂ ਪ੍ਰੇਰਣਾਦਾਇਕ ਸਪੀਚਸ ਦੇ ਨਾਲ ਵੀ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਉਂਦੇ ਹਨ।
- PTC PUNJABI