ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !
ਪੰਜਾਬੀ ਇੰਡਸਟਰੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਆਏ ਦਿਨ ਨਵੇਂ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ। ਪਰ ਕੁਝ ਅਜਿਹੇ ਪੁਰਾਣੇ ਕਲਾਕਾਰ ਵੀ ਹਨ ਜੋ ਅੱਜ ਵੀ ਇੰਡਸਟਰੀ ‘ਚ ਓਨੇਂ ਹੀ ਸਰਗਰਮ ਹਨ,ਜਿੰਨਾ ਕਿ ਕੁਝ ਦਹਾਕੇ ਪਹਿਲਾਂ ।ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਅਜਿਹੀ ਹੀ ਅਦਾਕਾਰਾ ਦੀ ਪੁਰਾਣੀ ਤਸਵੀਰ ਵਿਖਾਉਣ ਜਾ ਰਹੇ ਹਾਂ।
ਹੋਰ ਪੜ੍ਹੋ : ਯੋਗਰਾਜ ਸਿੰਘ ਤੇ ਨੀਨਾ ਬੁੰਦੇਲ ਨੇ ਧੀ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਜਨਮ ਦਿਨ ਦੀ ਦਿੱਤੀ ਵਧਾਈ
ਜਿਸ ਨੇ ਕਦੇ ਕਠੋਰ ਦਿਲ ਔਰਤ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਦੁਖਾਇਆ ਕਦੇ ਅੜਬ ਬੇਬੇ ਬਣ ਕੇ ਸਭ ਦੀ ਭੁਗਤ ਸਵਾਰੀ।ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਚੱਲੋ ਅਸੀਂ ਹੀ ਤੁਹਾਨੁੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਭੰਗੂ (Gurpreet Bhangu)ਦੀ ।
ਜਿਨ੍ਹਾਂ ਦੀ ਇਹ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਗੁਰਪ੍ਰੀਤਤ ਭੰਗੂ ਇਨ੍ਹਾਂ ਤਸਵੀਰਾਂ ‘ਚ ਲਹਿੰਗੇ ‘ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਸਿਰ ‘ਤੇ ਚੁੰਨੀ ਲਈ ਹੋਈ ਹੈ । ਇਹ ਤਸਵੀਰ ਉਨ੍ਹਾਂ ਦੇ ਕਾਲਜ ਸਮੇਂ ਦੇ ਗਿੱਧੇ ਦੀ ਪਰਫਾਰਮੈਂਸ ਦੇ ਦੌਰਾਨ ਦੀ ਹੈ। ਗੁਰਪ੍ਰੀਤ ਭੰਗੂ ਜਿੱਥੇ ਵਧੀਆ ਅਦਾਕਾਰਾ ਹਨ ।ਉੱਥੇ ਹੀ ਉਹ ਖੇਡਾਂ ‘ਚ ਵੀ ਸਰਗਰਮ ਰਹੇ ਹਨ ।ਆਪਣੇ ਕਾਲਜ ਸਮੇਂ ‘ਚ ਅਥਲੀਟ ਵੀ ਰਹਿ ਚੁੱਕੇ ਹਨ ।
- PTC PUNJABI