ਤਸਵੀਰ ‘ਚ ਨਜ਼ਰ ਆ ਰਹੇ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਕੀ ਤੁਸੀਂ ਪਛਾਣਿਆ !
ਪੰਜਾਬੀ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਹੀ ਸਿਤਾਰਿਆਂ ਦੀ ਦੀ ਇੱਕ ਯਾਦਗਾਰੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜੋ ਨੱਬੇ ਦੇ ਦਹਾਕੇ ‘ਚ ਕਾਫੀ ਮਸ਼ਹੂਰ ਰਹੇ । ਤੁਸੀਂ ਵੀ ਇਨ੍ਹਾਂ ਕਲਾਕਾਰਾਂ ਦੀ ਤਸਵੀਰ ਵੇਖ ਕੇ ਪੁਰਾਣੇ ਦਿਨ ਚੇਤੇ ਆ ਜਾਣਗੇ । ਤੁਹਾਨੂੰ ਵੀ ਜੇ ਇਨ੍ਹਾਂ ਦੇ ਨਾਮ ਪਤਾ ਹੋਣਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ।
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ ਅਦਾਕਾਰ ਅਨੁਪਮ ਖੇਰ, ਤਸਵੀਰਾਂ ਹੋ ਰਹੀਆਂ ਵਾਇਰਲ
ਤਸਵੀਰ ‘ਚ ਨਜ਼ਰ ਆ ਰਹੇ ਹਨ ਮੇਜਰ ਰਾਜਸਥਾਨੀ (Major Rajsthani) । ਜੋ ਕਿ ਬਹੁਤ ਮਸ਼ਹੂਰ ਰਹੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ । ਇਸ ਤੋਂ ਇਲਾਵਾ ਇੰਡਸਟਰੀ ਦੇ ਮਸ਼ਹੂਰ ਦਵਿੰਦਰ ਕੋਹਿਨੂਰ ਵੀ ਹਨ । ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।
ਇੱਕ ਹੋਰ ਵੀ ਗਾਇਕ ਹਨ । ਜਿਨ੍ਹਾਂ ਦਾ ਨਾਮ ਹੈ ਲਵਲੀ ਨਿਰਮਾਣ । ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਸੈਡ ਸੌਂਗ ‘ਤੈਨੂੰ ਦਿਲ ਦੇ ਖੁਨ ਦੀ ਮਹਿੰਦੀ’ ਸਣੇ ਕਈ ਹਿੱਟ ਗੀਤ ਗਾਏ ਹਨ । ਇਸ ਤੋਂ ਇਲਾਵਾ ਹੋਰ ਕਲਾਕਾਰ ਵੀ ਇਸ ਤਸਵੀਰ ‘ਚ ਦਿਖਾਈ ਦੇ ਰਹੇ ਹਨ ।
- PTC PUNJABI