Trending:
ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਸੁਣਵਾਈ 22 ਮਾਰਚ ਤੱਕ ਟਲੀ, ਜਾਣੋ ਕਿਉਂ
Sidhu Moosewala Murder case: ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੁਣਵਾਈ ਹੋਈ। ਇਸ ਕਤਲ ਕੇਸ ਵਿੱਚ ਸਾਰੇ ਨਾਮਜ਼ਦ ਮਲਜ਼ਮਾਂ ਨੂੰ ਵੀਡੀਓ ਕਾਨਫ਼ਰੰਸ ਦੇ ਜਰੀਏ ਪੇਸ਼ ਕੀਤਾ ਗਿਆ। ਇਸ ਦੌਰਾਨ ਜੱਜ ਸਾਹਿਬ ਛੁੱਟੀ 'ਤੇ ਸਨ, ਜਿਸ ਦੇ ਚਲਦਿਆਂ ਕੇਸ ਦੀ ਲੀਗਲ ਪੈਰਵਾਈ ਨਾ ਹੋਣ ਕਾਰਨ ਮਾਮਲੇ ਦੀ ਅਗਲੀ ਤਰੀਕ 22 ਮਾਰਚ ਰੱਖੀ ਗਈ ਹੈ।/ptc-punjabi/media/post_attachments/8ylP2XGhYGQxvcbyEmVX.jpg)
ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ 25 ਵਿਅਕਤੀ ਨੂੰ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਜਰੀਏ ਪੇਸ਼ ਹੋਏ। ਜਦੋਂ ਕਿ ਅੱਜ ਮਾਨਯੋਗ ਜੱਜ ਸਾਹਿਬ ਛੁੱਟੀ 'ਤੇ ਹੋਣ ਦੇ ਚਲਦਿਆਂ ਕੇਸ ਦੀ ਲੀਗਲ ਪੈਰਵਾਈ ਨਾਂ ਹੋਣ ਕਾਰਨ ਕੇਸ ਦੀ ਅਗਲੀ ਤਰੀਕ 22 ਮਾਰਚ ਰੱਖੀ ਗਈ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮਾਨਯੋਗ ਜੱਜ ਸਾਹਿਬ ਛੁੱਟੀ 'ਤੇ ਹੋਣ ਦੇ ਚਲਦਿਆਂ ਕੇਸ ਦੀ ਅਗਲੀ ਤਰੀਕ 22 ਮਾਰਚ ਰੱਖੀ ਗਈ ਹੈ।
ਇਸ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਚਰਨਜੀਤ ਚੇਤਨ ਅਤੇ ਜਗਤਾਰ ਸਿੰਘ ਮੂਸਾ ਵੱਲੋਂ ਆਪਣੇ ਆਪ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕਰਨ ਦੀ ਲਗਾਈ ਗਈ ਅਰਜੀ ਅਤੇ ਮਾਨਸਾ ਪੁਲਿਸ ਤੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਮੰਗੀ ਗਈ ਸਟੇਟਸ ਰਿਪੋਰਟ 'ਤੇ ਵੀ 22 ਮਾਰਚ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਫਿਜ਼ੀਕਲ ਰੂਪ ਵਿੱਚ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ।
ਹੋਰ ਪੜ੍ਹੋ : ਮਾਤਾ ਚਰਨ ਕੌਰ ਦੀਆਂ ਖਬਰਾਂ ਵਿਚਾਲੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਕੀਤੀ ਖਾਸ ਅਪੀਲ, ਜਾਣੋ ਕੀ ਕਿਹਾ
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਬਿਨਾਂ ਗੰਨਮੈਨ ਦੇ ਦੋ ਦੋਸਤਾਂ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ। ਇਸ ਮਾਮਲੇ 'ਚ ਪੁਲਿਸ ਨੇ 4 ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਪਿਲ ਮੁੰਡੀ ਅਤੇ ਕਸ਼ਿਸ਼ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
-