ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਗੁਆ ਚੁੱਕੀ ਹੈ ਪਤੀ, ਸਾਲ ਬਾਅਦ ਬੇਟੇ ਦਾ ਵੀ ਹੋ ਗਿਆ ਸੀ ਦਿਹਾਂਤ

Written by  Shaminder   |  February 23rd 2024 08:00 AM  |  Updated: February 23rd 2024 08:00 AM

ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਗੁਆ ਚੁੱਕੀ ਹੈ ਪਤੀ, ਸਾਲ ਬਾਅਦ ਬੇਟੇ ਦਾ ਵੀ ਹੋ ਗਿਆ ਸੀ ਦਿਹਾਂਤ

ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਪੁਸ਼ਪਾ (Pushpa Mata)ਦਿਨ ਰਾਤ ਲੋਕਾਂ ਦੀ ਸੇਵਾ ‘ਚ ਜੁਟੀ ਰਹਿੰਦੀ ਹੈ। ਮਾਤਾ ਪੁਸ਼ਪਾ ਆਪਣੇ ਬੱਚਿਆਂ ਦੇ ਵਾਂਗ ਸਭ ਨੂੰ ਖਾਣਾ ਬਣਾ ਕੇ ਖਵਾਉਂਦੀ ਹੈ। ਬੀਤੇ ਦਿਨੀਂ ਗਾਇਕ ਖੁਦਾਬਖਸ਼ (Khudaabaksh)ਮਾਤਾ ਪੁਸ਼ਪਾ ਦੇ ਘਰ ਖਾਣਾ ਖਾਣ ਦੇ ਲਈ ਪਹੁੰਚਿਆ ਸੀ । ਜਿਸ ਦੇ ਕਈ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਸਨ ।ਹੁਣ ਇੱਕ ਵੀਡੀਓ ਹੋਰ ਖੁਦਾਬਖਸ਼ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਗਾਇਕ ਮਾਤਾ ਦੇ ਬੱਚਿਆਂ ਅਤੇ ਪਰਿਵਾਰ ਬਾਰੇ ਪੁੱਛਦਾ ਹੈ ਤਾਂ ਮਾਤਾ ਪੁਸ਼ਪਾ ਦੱਸਦੀ ਹੈ ਕਿ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਹੈ ਅਤੇ ਪਤੀ ਦੇ ਦਿਹਾਂਤ ਤੋਂ ਬਾਅਦ ਉਸ ਦੇ ਬੇਟੇ ਦਾ ਵੀ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ।ਇਸ ਗੱਲ ਦਾ ਜ਼ਿਕਰ ਕਰਦੇ ਹੋਏ ਪੁਸ਼ਪਾ ਮਾਂ ਭਾਵੁਕ ਵੀ ਹੋ ਗਈ । 

ਅਮਰੀਕਾ ਦੇ ਸਿਆਟਲ ‘ਚ ਰਹਿਣ ਵਾਲੀ ਇਹ ਮਹਿਲਾ ਬਣੀ ਸੇਵਾ ਦੀ ਮਿਸਾਲ, ਵਿਦੇਸ਼ ‘ਚ ਰਹਿਣ ਵਾਲੇ ਲੋਕਾਂ ਨੂੰ ਖਵਾਉਂਦੀ ਹੈ ਮੁਫ਼ਤ ਖਾਣਾ, ਅਮਰ ਨੂਰੀ ਨੇ ਕੀਤੀ ਤਾਰੀਫ

ਹੋਰ ਪੜ੍ਹੋ : ਤੰਗੀ ‘ਚ ਗੁਜ਼ਾਰੇ ਗੁਰਮੀਤ ਚੌਧਰੀ ਨੇ ਦਿਨ, ਫਿਰ 'ਰਾਮ' ਬਣ ਕੇ ਇਸ ਤਰ੍ਹਾਂ ਘਰ-ਘਰ ‘ਚ ਬਣਾਈ ਪਛਾਣ

ਇਸ ‘ਤੇ ਖੁਦਾਬਖਸ਼ ਮਾਤਾ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆਏ । ਖੁਦਾਬਖਸ਼ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਮਾਤਾ ਅਸੀਂ ਵੀ ਸਾਰੇ ਤੇਰੇ ਬੱਚੇ ਹੀ ਹਾਂ।

KhudaBaksh with pushpa Maa.jpgਛੇਹਰਟਾ ਦੀ ਰਹਿਣ ਵਾਲੀ ਹੈ ਪੁਸ਼ਪਾ ਮਾਤਾ 

  ਅਜਿਹੇ ‘ਚ ਪੁਸ਼ਪਾ ਨਾਂਅ ਦੀ ਮਹਿਲਾ ਹੈ ਜੋ ਛੇਹਰਟਾ ਦੀ ਰਹਿਣ ਵਾਲੀ ਹੈ। ਪਰ ਵਿਦੇਸ਼ ‘ਚ ਰਹਿ ਕੇ ਉਹ ਹਰ ਭੁੱਖੇ ਭਾਣੇ ਨੂੰ ਉਸ ਦੇ ਪਸੰਦ ਦੀ ਰੋਟੀ ਬਣਾ ਕੇ ਖਵਾਉਂਦੀ ਹੈ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਨੇਕਾਂ ਹੀ ਵੀਡੀਓ ਸ਼ੇਅਰ ਕੀਤੇ ਹਨ ।  ਜੇ ਕਿਸੇ ਨੇ ਸਾਗ ਅਤੇ ਮੱਕੀ ਦੀ ਰੋਟੀ ਖਾਣੀ ਹੈ ਤਾਂ ਉਸ ਲਈ ਮੱਕੀ ਦੀ ਰੋਟੀ ਬਣਾਉਂਦੀ ਹੈ ਅਤੇ ਜੋ ਪਰੋਂਠਾ ਖਾਣਾ ਚਾਹੁੰਦਾ ਹੈ ਤਾਂ ਉਸ ਲਈ ਪਰੋਂਠੇ ਬਣਾਉਂਦੀ ਹੈ।ਉਸ ਦਾ ਕਹਿਣਾ ਹੈ ਕਿ ਸਭ ਮੇਰੇ ਬੱਚਿਆਂ ਵਰਗੇ ਨੇ ਤੇ ਜਿਸ ਕਿਸੇ ਨੇ ਜੋ ਵੀ ਖਾਣਾ ਹੈ ਮੇਰੇ ਕੋਲ ਆ ਜਾਵੇ ।

ਅਮਰ ਨੂਰੀ ਨੇ ਵੀ ਕੀਤੀ ਸੀ ਤਾਰੀਫ

ਪੁਸ਼ਪਾ ਰਾਣੀ ਨਾਂਅ ਦੀ ਇਸ ਮਹਿਲਾ ਦੀ ਤਾਰੀਫ ਅਮਰ ਨੂਰੀ ਨੇ ਵੀ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਮਹਿਲਾ ਦੀ ਸੇਵਾ ਭਾਵ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਇਹ ਮਾਂ ਰੱਬੀ ਰੂਹ ਹੈ ਅਤੇ ਜਦੋਂ ਵੀ ਮੈਂ ਸਿਆਟਲ ਆਉਂਦੀ ਹਾਂ ਤਾਂ ਇਨ੍ਹਾਂ ਕੋਲ ਜ਼ਰੂਰ ਹੋ ਕੇ ਜਾਂਦੀ ਹਾਂ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network