ਜੈਸਮੀਨ ਸੈਂਡਲਾਸ ਵੱਲੋਂ ਐਮੀ ਵਿਰਕ ਦੀ ਫ਼ਿਲਮ ‘ਚ ਗੀਤ ਗਾਉਣ ਦੇ ਲਈ ਇੱਕ ਕਰੋੜ ਰੁਪਏ ਲਏ ਜਾਣ ਦੀਆਂ ਖ਼ਬਰਾਂ !

ਜੈਸਮੀਨ ਸੈਂਡਲਾਸ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਸ ਦਾ ਇਹ ਬੇਬਾਕੀ ਭਰਿਆ ਅੰਦਾਜ਼ ਜਿੱਥੇ ਉਸ ਦੀ ਸ਼ਖਸੀਅਤ ‘ਚ ਨਜ਼ਰ ਆਉਂਦਾ ਹੈ,ਉੱਥੇ ਹੀ ਉਸ ਦੇ ਗੀਤਾਂ ‘ਚ ਵੀ ਵੇਖਿਆ ਜਾ ਸਕਦਾ ਹੈ ।

Reported by: PTC Punjabi Desk | Edited by: Shaminder  |  May 18th 2023 10:12 AM |  Updated: May 18th 2023 10:12 AM

ਜੈਸਮੀਨ ਸੈਂਡਲਾਸ ਵੱਲੋਂ ਐਮੀ ਵਿਰਕ ਦੀ ਫ਼ਿਲਮ ‘ਚ ਗੀਤ ਗਾਉਣ ਦੇ ਲਈ ਇੱਕ ਕਰੋੜ ਰੁਪਏ ਲਏ ਜਾਣ ਦੀਆਂ ਖ਼ਬਰਾਂ !

ਜੈਸਮੀਨ ਸੈਂਡਲਾਸ (Jasmine Sandlas) ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਸ ਦਾ ਇਹ ਬੇਬਾਕੀ ਭਰਿਆ ਅੰਦਾਜ਼ ਜਿੱਥੇ ਉਸ ਦੀ ਸ਼ਖਸੀਅਤ ‘ਚ ਨਜ਼ਰ ਆਉਂਦਾ ਹੈ,ਉੱਥੇ ਹੀ ਉਸ ਦੇ ਗੀਤਾਂ ‘ਚ ਵੀ ਵੇਖਿਆ ਜਾ ਸਕਦਾ ਹੈ । ਕੁਝ ਸਮਾਂ ਪਹਿਲਾਂ ਉਸ ਦੇ ਕੁਝ ਗੀਤ ਰਿਲੀਜ਼ ਹੋਏ ਸਨ । ਜਿਸ ਕਾਰਨ ਉਸ ਦੀ ਚਰਚਾ ਵੀ ਖੂਬ ਹੋਈ ਅਤੇ ਕੁਝ ਲੋਕਾਂ ਨੇ ਉਸ ਨੂੰ ਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਮਾਂ ਪੁੱਤ ਦੀ ਜੋੜੀ

ਪਰ ਇੱਕ ਵਾਰ ਮੁੜ ਜੈਸਮੀਨ ਚਰਚਾ ‘ਚ ਆ ਗਈ ਹੈ ਅਤੇ ਇਸ ਵਾਰ ਉਸ ਦਾ ਬੋਲਡ ਅੰਦਾਜ਼ ਨਹੀਂ ਬਲਕਿ ਇੱਕ ਗੀਤ ਲਈ ਇੱਕ ਕਰੋੜ ਰੁਪਏ ਦੀ ਰਕਮ ਚਾਰਜ ਕਰਨ ਦੀਆਂ ਖ਼ਬਰਾਂ ਕਾਰਨ ਜੈਸਮੀਨ ਦੀ ਚਰਚਾ ਹੋ ਰਹੀ ਹੈ । 

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖ਼ਬਰਾਂ 

ਜੈਸਮੀਨ ਸੈਂਡਲਾਸ ਨਾਲ ਸਬੰਧਤ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਇਹ ਕਿਹਾ ਜਾ ਰਿਹਾ ਹੈ ਕਿ ਐਮੀ ਵਿਰਕ ਦੀ ਫ਼ਿਲਮ ‘ਮੌੜ’ ਦੇ ਲਈ ਜੈਸਮੀਨ ਨੇ ਇੱਕ ਕਰੋੜ ਰੁਪਏ ਲਏ ਹਨ । ਸਿਰਫ਼ ਪੰਜਾਬੀਅਤ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਖ਼ਬਰ ਨੂੰ ਸਾਂਝਾ ਕੀਤਾ ਗਿਆ ਹੈ ।

ਹੁਣ ਇਨ੍ਹਾਂ ਖ਼ਬਰਾਂ ਦੀ ਸੱਚਾਈ ਕੀ ਹੈ ਇਹ ਤਾਂ ਜੈਸਮੀਨ ਸੈਂਡਲਾਸ ਜਾਂ ਫਿਰ ਐਮੀ ਵਿਰਕ ਹੀ ਦੱਸ ਸਕਦੇ ਹਨ । ਪਰ ਇਨ੍ਹੀਂ ਦਿਨੀਂ ਜੈਸਮੀਨ ਦੀ ਖੂਬ ਚੜਾਈ ਹੈ । ਜਲਦ ਹੀ ਉਹ ਆਪਣੇ ਗੀਤ ‘ਪਤਲੋ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੀ ਹੈ । 

‘ਜੀਅ ਜਿਹਾ ਕਰਦਾ’ ਨਾਲ ਵਟੋਰੀਆਂ ਸੁਰਖੀਆਂ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਸਮੀਨ ਸੈਂਡਲਾਸ ਨੇ ਆਪਣੇ ਗੀਤ ‘ਜੀਅ ਜਿਹਾ ਕਰਦਾ’ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਗੀਤ ‘ਚ ਜੈਸਮੀਨ ਦੇ ਬੋਲਡ ਅੰਦਾਜ਼ ਦੀ ਖੂਬ ਚਰਚਾ ਹੋਈ ਸੀ । ਜਿਸ ਕਾਰਨ ਕਈ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network