ਮੈਂਡੀ ਤੱਖਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰੀ ਦੇ ਨਾਲ-ਨਾਲ ਵਧੀਆ ਖਿਡਾਰਨ ਵੀ ਰਹਿ ਚੁੱਕੀ ਹੈ ਅਦਾਕਾਰਾ

ਅਦਾਕਾਰਾ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਸਥਿਤ ਹੈ। ਉਸ ਦਾ ਅਸਲ ਨਾਂਅ ਮਨਦੀਪ ਕੌਰ ਹੈ। ਪਰ ਇੰਡਸਟਰੀ ‘ਚ ਉਸ ਨੂੰ ਮੈਂਡੀ ਤੱਖਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

Written by  Shaminder   |  May 01st 2024 11:30 AM  |  Updated: May 01st 2024 11:30 AM

ਮੈਂਡੀ ਤੱਖਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰੀ ਦੇ ਨਾਲ-ਨਾਲ ਵਧੀਆ ਖਿਡਾਰਨ ਵੀ ਰਹਿ ਚੁੱਕੀ ਹੈ ਅਦਾਕਾਰਾ

ਅਦਾਕਾਰਾ ਮੈਂਡੀ ਤੱਖਰ (Mandy Takhar) ਦਾ ਅੱਜ ਜਨਮ ਦਿਨ (Birthday) ਹੈ। ਅੱਜ ਅਦਾਕਾਰਾ ਦੇ ਜਨਮਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ  ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੁਹਾਨੂੰ ਦੱਸਾਂਗੇ ।ਅਦਾਕਾਰਾ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਸਥਿਤ ਹੈ। ਉਸ ਦਾ ਅਸਲ ਨਾਂਅ ਮਨਦੀਪ ਕੌਰ ਹੈ। ਪਰ ਇੰਡਸਟਰੀ ‘ਚ ਉਸ ਨੂੰ ਮੈਂਡੀ ਤੱਖਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ‘ਲਾਡੋ ਰਾਣੀ’ ਗੀਤ ‘ਚ ਬਤੌਰ ਮਾਡਲ ਕੰਮ ਕੀਤਾ ਸੀ।    

ਹੋਰ ਪੜ੍ਹੋ : ਏਪੀ ਢਿੱਲੋਂ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ ‘ਤੇ ਗਾਇਕ ਦੀ ਗਰਲ ਫ੍ਰੈਂਡ ਬਨਿਤਾ ਸੰਧੂ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵੇਖ ਭੜਕੇ ਲੋਕ

ਇੰਗਲੈਂਡ ਦੀ ਜੰਮਪਲ ਮੈਂਡੀ ਤੱਖਰ 

 ਮੈਂਡੀ ਤੱਖਰ ਇੰਗਲੈਂਡ ਦੀ ਜੰਮਪਲ ਹੈ ।ਪਰ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਹੋਣ ਦੇ ਕਾਰਨ ਉਸ ਦੇ ਪਿਤਾ ਜੀ ਉਸ ਨੂੰ ਵੀਕਐਂਡ ਪੰਜਾਬੀ ਸਕੂਲ ‘ਚ ਭੇਜਦੇ ਸਨ ਤਾਂ ਕਿ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜੀ ਰਹੇ।ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਸੀ ਕਿ ‘ਪੰਜਾਬੀ ਮੇਰੇ ਪਾਠਕ੍ਰਮ ਦਾ ਇੱਕ ਹਿੱਸਾ ਸੀ । ਕਿਉਂਕਿ ਮੇਰੇ ਪਿਤਾ ਨੇ ਮੈਨੂੰ ਮੇਰੇ ਸੱਭਿਆਚਾਰ ਨਾਲ ਜੋੜਨ ਦੇ ਲਈ ਵੀਕੈਂਡ ਸਕੂਲ ‘ਚ ਭੇਜਿਆ ਸੀ’। 

ਰਗਬੀ ਦੀ ਵਧੀਆ ਪਲੇਅਰ 

ਮੈਂਡੀ ਤੱਖਰ ਜਿੱਥੇ ਵਧੀਆ ਅਦਾਕਾਰਾ ਹੈ। ਉੱਥੇ ਹੀ ਰਗਬੀ ਖੇਡ ਦੀ ਉਹ ਵਧੀਆ ਪਲੇਅਰ ਰਹਿ ਚੁੱਕੀ ਹੈ। ਉਹ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵੀ ਵਹਾਉਂਦੀ ਹੈ।ਕੁਝ ਸਮਾਂ ਪਹਿਲਾਂ ਹੀ ਉਸ ਨੇ ਜਿੰਮ ਟ੍ਰੇਨਰ ਸ਼ੇਖਰ ਕੌਸ਼ਲ ਦੇ ਨਾਲ ਵਿਆਹ ਕਰਵਾਇਆ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network