ਵਿਆਹ ਤੋਂ ਬਾਅਦ ਮੈਂਡੀ ਤੱਖਰ ਪਤੀ ਦੇ ਨਾਲ ਹਨੀਮੂਨ ‘ਤੇ ਗੋਆ ਪਹੁੰਚੀ, ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  February 23rd 2024 02:06 PM  |  Updated: February 23rd 2024 02:06 PM

ਵਿਆਹ ਤੋਂ ਬਾਅਦ ਮੈਂਡੀ ਤੱਖਰ ਪਤੀ ਦੇ ਨਾਲ ਹਨੀਮੂਨ ‘ਤੇ ਗੋਆ ਪਹੁੰਚੀ, ਤਸਵੀਰਾਂ ਹੋ ਰਹੀਆਂ ਵਾਇਰਲ

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮੀ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਅੱਜ ਜਿੱਥੇ ਸੱਜਣ ਅਦੀਬ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਸੱਜਣ ਅਦੀਬ ਵੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਸ ਤੋਂ ਪਹਿਲਾਂ ਮੈਂਡੀ ਤੱਖਰ ਵੀ ਵਿਆਹ ਦੇ ਬੰਧਨ ‘ਚ ਬੱਝੀ ਸੀ ।ਮੈਂਡੀ ਤੱਖਰ (Mandy Takhar) ਜਿਸ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ । ਵਿਆਹ ਤੋਂ ਬਾਅਦ ਅਦਾਕਾਰਾ ਹਨੀਮੂਨ (Honeymoon) ਦੇ ਲਈ ਗੋਆ ਪਹੁੰਚ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । 

Mandy Takhar in goa.jpg

ਹੋਰ ਪੜ੍ਹੋ :  ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਦੇ ਜਨਮ ਦਿਨ ‘ਤੇ ਜੈਨੀ ਜੌਹਲ, ਸੁਰਜੀਤ ਭੁੱਲਰ ਸਣੇ ਕਈ ਨੇ ਕੀਤਾ ਪ੍ਰਫਾਰਮ, ਵੇਖੋ ਬਰਥਡੇਅ ਪਾਰਟੀ ਦਾ ਵੀਡੀਓ

ਇਨ੍ਹਾਂ ਤਸਵੀਰਾਂ ਨੂੰ ਮੈਂਡੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਨਵ-ਵਿਆਹੀ ਜੋੜੀ ਆਪਣੀ ਨਵੀਂ ਜ਼ਿੰਦਗੀ ਦੇ ਹੁਸੀਨ ਪਲਾਂ ਦਾ ਅਨੰਦ ਮਾਣ ਰਹੀ ਹੈ । ਇਸ ਦੇ ਨਾਲ ਹੀ ਮੈਂਡੀ ਤੱਖਰ ਨੇ ਆਪਣੇ ਦੋਸਤਾਂ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । 

Mandy Takhar new Wedding Pics .jpg  ਵਿਆਹ ‘ਚ ਕਈ ਸਿਤਾਰਿਆਂ ਨੇ ਕੀਤੀ ਸੀ ਸ਼ਿਰਕਤ

ਮੈਂਡੀ ਤੱਖਰ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਜਿਸ ‘ਚ ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ, ਕਰਮਜੀਤ ਅਨਮੋਲ ਸਣੇ ਕਈ ਸਿਤਾਰੇ ਸ਼ਾਮਿਲ ਹੋਏ ਸਨ।ਵਿਆਹ ਤੋਂ ਪਹਿਲਾਂ ਮਹਿੰਦੀ ਅਤੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਜੋ ਕਿ ਸੋਸ਼ਲ ਮੀਡੀਆਂ ‘ਤੇ ਕਾਫੀ ਪਸੰਦ ਕੀਤੀਆਂ ਗਈਆਂ ਸਨ । 

Mandy Wedding pics.jpgਮੈਂਡੀ ਤੱਖਰ ਨੇ ਸਿੱਖ ਅਤੇ ਹਿੰਦੂ ਰੀਤੀ ਰਿਵਾਜ਼ ਨਾਲ ਕਰਵਾਇਆ ਵਿਆਹ 

ਮੈਂਡੀ ਤੱਖਰ ਨੇ ਪਹਿਲਾਂ ਸਿੱਖ ਰੀਤੀ ਰਿਵਾਜ਼ ਅਤੇ ਇਸ ਤੋਂ ਬਾਅਦ ਹਿੰਦੂ ਰੀਤੀ ਰਿਵਾਜ਼ ਦੇ ਮੁਤਾਬਕ ਵਿਆਹ ਕਰਵਾਇਆ ਸੀ । ਕਿਉਂਕਿ ਮੈਂਡੀ ਦੇ ਪਤੀ ਸ਼ੇਖਰ ਕੌਸ਼ਲ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ।ਸ਼ੇਖਰ ਕੌਸ਼ਲ ਕੁਰਾਲੀ ਦੇ ਰਹਿਣ ਵਾਲੇ ਹਨ ਅਤੇ ਫਿੱਟਨੈੱਸ ਪ੍ਰੋਫੈਸ਼ਨਲ ਹਨ ।ਮੈਂਡੀ ਤੱਖਰ ਦੀਆਂ ਕਈ ਤਸਵੀਰਾਂ ਵੀ ਸ਼ੇਖਰ ਕੌਸ਼ਲ ਦੇ ਇੰਸਟਾਗ੍ਰਾਮ ‘ਤੇ ਮੌਜੂਦ ਹਨ । ਜਿਸ ‘ਚ ਉਹ ਜਿੰਮ ‘ਚ ਪਸੀਨਾ ਵਹਾਉਂਦੀ ਹੋਈ ਨਜ਼ਰ ਆਉਂਦੀ ਹੈ।    

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network