ਅੱਜ ਹੈ ਮਿਸ ਪੂਜਾ ਦੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਮਿਸ ਪੂਜਾ ਅੱਜ ਆਪਣੀ ਵੈਡਿੰਗ ਐਨੀਵਰਸਰੀ ਮਨਾ ਰਹੀ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਗਾਇਕਾ ਨੇ ਪਿਆਰ ਭਰਿਆ ਸੁਨੇਹਾ ਵੀ ਪਤੀ ਦੇ ਲਈ ਲਿਖਿਆ ।
ਅੱਜ ਹੈ ਮਿਸ ਪੂਜਾ ਦੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਮਿਸ ਪੂਜਾ (Miss Pooja) ਅੱਜ ਆਪਣੀ ਵੈਡਿੰਗ ਐਨੀਵਰਸਰੀ ਮਨਾ ਰਹੀ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਗਾਇਕਾ ਨੇ ਪਿਆਰ ਭਰਿਆ ਸੁਨੇਹਾ ਵੀ ਪਤੀ ਦੇ ਲਈ ਲਿਖਿਆ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਲਿਖਿਆ ‘ਤੁਹਾਡੇ ਪਿਆਰ ਤੋਂ ਭਰਪੂਰ ਪਿਆਰ ਕਰਨ ਤੋਂ ਜ਼ਿਆਦਾ ਵਧੀਆ ਕੁਝ ਹੋਰ ਨਹੀਂ ਹੈ।ਏਨੇ ਖੁੱਲ੍ਹ ਦਿਲ ਅਤੇ ਨਿਮਰ ਹੋਣ ਦੇ ਲਈ ਤੁਹਾਡਾ ਧੰਨਵਾਦ..ਏਨੇ ਸਿੰਪਲ ਹੋਣ ਦੇ ਲਈ ਸ਼ੁਕਰੀਆ’।

ਹੋਰ ਪੜ੍ਹੋ : ਸਕੂਟੀ ਚਲਾਉਂਦੇ ਹੋਏ ਕੁੜੀਆਂ ਕਰ ਰਹੀਆਂ ਸਨ ਬੀਅਰ ਪਾਰਟੀ, ਕਾਰ ‘ਚ ਜਾ ਕੇ ਵੱਜੀਆਂ, ਵੀਡੀਓ ਹੋ ਰਿਹਾ ਵਾਇਰਲ
ਪ੍ਰਸ਼ੰਸਕਾਂ ਨੇ ਵੀ ਦਿੱਤੀ ਜੋੜੀ ਨੂੰ ਵਧਾਈ
ਜਿਉਂ ਹੀ ਮਿਸ ਪੂਜਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਜਿਹਾ ਲੱਗ ਗਿਆ । ਇਸ ਮੌਕੇ ਜਿੱਥੇ ਪ੍ਰਸ਼ੰਸਕਾਂ ਨੇ ਜੋੜੀ ਨੂੰ ਵਧਾਈ ਦਿੱਤੀ, ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈ ਦਿੱਤੀ ।

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨਵਰਾਜ ਹੰਸ ਅਤੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਵੀ ਇਸ ਜੋੜੀ ਨੂੰ ਇਸ ਖ਼ਾਸ ਦਿਨ ‘ਤੇ ਵਧਾਈ ਦਿੱਤੀ ਹੈ ।
ਮਿਸ ਪੂਜਾ ਦੀ ਨਿੱਜੀ ਜ਼ਿੰਦਗੀ
ਮਿਸ ਪੂਜਾ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਨਹੀਂ ਸੀ ਕੀਤਾ । ਉਨ੍ਹਾਂ ਦੇ ਵਿਆਹ ਦੀ ਖ਼ਬਰ ਵੀ ਉਦੋਂ ਸਾਹਮਣੇ ਆਈ ਸੀ । ਜਦੋਂ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਹੀ ਆਮ ਲੋਕਾਂ ਨੂੰ ਮਿਸ ਪੂਜਾ ਦੇ ਵਿਆਹੁਤਾ ਹੋਣ ਦੀ ਖਬਰ ਮਿਲੀ ਸੀ ।

ਮਿਸ ਪੂਜਾ ਦਾ ਮਿਊਜ਼ਿਕ ਕਰੀਅਰ
ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਉਨ੍ਹਾਂ ਦੇ ਨਾਂਅ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
