ਗਾਇਕਾ ਪਰਵੀਨ ਭਾਰਟਾ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਪਤੀ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਪਰਵੀਨ ਭਾਰਟਾ ਦੇ ਪਤੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕਾ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਗਾਇਕਾ ਪਰਵੀਨ ਭਾਰਟਾ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਪਤੀ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਗਾਇਕਾ ਪਰਵੀਨ ਭਾਰਟਾ (Parveen Bharta) ਦੇ ਪਤੀ ਦਾ ਅੱਜ ਜਨਮ ਦਿਨ (Husband Birthday) ਹੈ। ਇਸ ਮੌਕੇ ‘ਤੇ ਗਾਇਕਾ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਗਾਇਕਾ ਨੇ ਲਿਖਿਆ ‘ਇਹ ਦਿਨ ਤੁਹਾਡੀ ਜ਼ਿੰਦਗੀ ‘ਚ ਵਾਰ ਵਾਰ ਆਵੇ । ਹੈਪੀ ਬਰਥਡੇ ਸ਼ਰਨ ਜੀ। ਸੱਚੇ ਪਾਤਸ਼ਾਹ ਹਰ ਸੁੱਖ ਨਾਲ ਨਿਵਾਜੇ ਤੇ ਤੁਹਾਡਾ ਸਾਥ ਹਮੇਸ਼ਾ ਬਣਿਆ ਰਹੇ, ਬਹੁਤ ਸਾਰਾ ਪਿਆਰ’।
ਜਿਉਂ ਹੀ ਪਰਵੀਨ ਭਾਰਟਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਫੈਨਸ ਦੇ ਵੱਲੋਂ ਵੀ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਦੱਸ ਦਈਏ ਕਿ ਗਾਇਕਾ ਪਰਵੀਨ ਭਾਰਟਾ ਅਤੇ ਸ਼ਰਨ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ ਇੱਕ ਧੀ ਅਤੇ ਇੱਕ ਪੁੱਤਰ ।
_12cf60e1bb55a349e17f67dcbcbbfd9d_1280X720.webp)
ਜਿਸ ਦੇ ਨਾਲ ਅਕਸਰ ਇਹ ਜੋੜੀ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਪਰਵੀਨ ਭਾਰਟਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਪਰ ਗਾਇਕੀ ਦੇ ਖੇਤਰ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਉਨ੍ਹਾਂ ਨੂੰ ਕਰੜੀ ਮਿਹਨਤ ਦੇ ਨਾਲ-ਨਾਲ ਘਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ।ਪਰ ਪਰਵੀਨ ਭਾਰਟਾ ਆਪਣੀ ਧੁਨ ਦੇ ਪੱਕੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਅਤੇ ਗਾਇਕੀ ਦੇ ਆਪਣੇ ਸੁਫ਼ਨੇ ਨੂੰ ਪੂਰਾ ਕੀਤਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :