Padma Awards 2024: ਮਸ਼ਹੂਰ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ, 80 ਤੋਂ ਵੱਧ ਫਿਲਮਾਂ 'ਚ ਕੀਤਾ ਕੰਮ

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹਨ। ਹਾਲ ਹੀ ਵਿੱਚ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

Written by  Pushp Raj   |  April 23rd 2024 11:39 AM  |  Updated: April 23rd 2024 12:28 PM

Padma Awards 2024: ਮਸ਼ਹੂਰ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ, 80 ਤੋਂ ਵੱਧ ਫਿਲਮਾਂ 'ਚ ਕੀਤਾ ਕੰਮ

Nirmal Rishi honoured with Padma Shri award: ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹਨ। ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। 

ਨਿਰਮਲ ਰਿਸ਼ੀ ਪਦਮ ਸ਼੍ਰੀ ਅਵਾਰਡ ਨਾਲ  ਸਨਮਾਨਿਤ

 ਪੰਜਾਬੀ ਫਿਲਮਾਂ ਦੀ ਗੁਲਾਬੋ ਆਂਟੀ ਵਜੋਂ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 79 ਸਾਲ ਤੋਂ ਵੱਧ ਉਮਰ ਵਿੱਚ ਵੀ ਨਿਰਮਲ ਰਿਸ਼ੀ  ਪੰਜਾਬੀ ਫਿਲਮ ਇੰਡਸਟਰੀ ਵਿੱਚ ਸਰਮਗਰਮ ਹਨ।  ਨਿਰਮਲ ਰਿਸ਼ੀ ਨੂੰ 41 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਐਵਾਰਡ ਮਿਲਿਆ ਹੈ। ਇਨ੍ਹਾਂ 41 ਸਾਲਾਂ ਵਿੱਚ ਨਿਰਮਲ ਰਿਸ਼ੀ (Nirmal Rishi)  ਨੇ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। 

 ਮਨੋਰੰਜ਼ਨ ਜਗਤ 'ਚ ਨਿਰਮਲ ਰਿਸ਼ੀ ਦਾ ਹੁਣ ਤੱਕ ਦਾ ਸਫਰ

ਦਾ ਲਿਸ਼ਕਾਰਾ (1983) ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। 

ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਰੰਗਮੰਚ ਦਾ ਬਹੁਤ ਸ਼ੌਕ ਸੀ। ਉਂਝ ਉਨ੍ਹਾਂ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਸਰਕਾਰੀ ਕਾਲਜ, ਪਟਿਆਲਾ ਵਿੱਚ ਦਾਖਲਾ ਲਿਆ। ਦੱਸ ਦੇਈਏ ਕਿ ਨਿਰਮਲ ਰਿਸ਼ੀ ਨੇ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। 'ਨਿੱਕਾ ਜ਼ੈਲਦਾਰ' ਅਤੇ 'ਦਿ ਗ੍ਰੇਟ ਸਰਦਾਰ' ਵਰਗੀਆਂ ਪੰਜਾਬੀ ਫਿਲਮਾਂ ਨਾਲ ਵੀ ਲਾਈਮਲਾਈਟ ਵਿੱਚ ਆਏ।

ਥੀਏਟਰ ਤੋਂ ਫਿਲਮਾਂ 'ਚ ਆਏ ਨਿਰਮਲ ਰਿਸ਼ੀ 

ਨਿਰਮਲ ਰਿਸ਼ੀ ਨੇ ਆਪਣਾ ਪਹਿਲਾ ਨਾਟਕ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ 1966 ਵਿੱਚ ਅਧੂਰੇ ਸਪਨੇ ਦਾ ਮੰਚਨ ਕੀਤਾ। ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਨਾਟਕ ਸੀ। ਇਸ ਦੌਰਾਨ ਉਨ੍ਹਾਂ ਨੂੰ ਮਰਹੂਮ ਬਾਲੀਵੁੱਡ ਅਭਿਨੇਤਾ ਓਮ ਪੁਰੀ ਨਾਲ ਥੀਏਟਰ ਕਰਨ ਦਾ ਮੌਕਾ ਵੀ ਮਿਲਿਆ। 

ਗੁਲਾਬੋ ਮਾਸੀ ਦੇ ਕਿਰਦਾਰ ਤੋਂ ਮਿਲੀ ਖਾਸ ਪਛਾਣ 

ਥੀਏਟਰ ਤੋਂ, ਉਹ 1984 ਵਿੱਚ ਵੱਡੇ ਪਰਦੇ 'ਤੇ ਆਈ ਅਤੇ ਫਿਲਮ ਲੌਂਗ ਦਾ ਲਸ਼ਕਰ ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਨਿਭਾਈ।ਕਿਹਾ ਜਾਂਦਾ ਹੈ ਕਿ ਉਹ ਇਸ ਕਿਰਦਾਰ ਨਾਲ ਇੰਨੀ ਹਿੱਟ ਸੀ ਕਿ ਨਿਰਮਾਤਾਵਾਂ ਨੇ ਉਸ ਲਈ ਲਾਈਨ ਵਿਚ ਖੜ੍ਹੇ ਹੋ ਗਏ। ਹਰ ਕੋਈ ਉਸ ਨੂੰ ਗੁਲਾਬੋ ਮਾਸੀ ਦਾ ਕਿਰਦਾਰ ਦੁਬਾਰਾ ਨਿਭਾਉਣ ਲਈ ਕਹਿ ਰਿਹਾ ਸੀ ਪਰ ਨਿਰਮਲ ਰਿਸ਼ੀ ਨੇ ਮੁੜ ਉਹੀ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ।

 ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਅਖਾੜੇ ਦੀ ਬੁਕਿੰਗ ਵਾਲੀ ਪੁਰਾਣੀ ਪਰਚੀ ਹੋਈ ਵਾਇਰਲ, ਜਾਣੋ ਕਿੰਨੀ ਸੀ ਚਮਕੀਲਾ ਦੇ ਅਖਾੜੇ ਦੀ ਫੀਸ

ਜਿਸ ਉਮਰ 'ਚ ਲੋਕ ਆ ਕੇ ਆਰਾਮ ਕਰਨ ਦੀ ਸੋਚਦੇ ਨੇ ਉੱਥੇ ਨਿਰਮਲ ਰਿਸ਼ੀ ਇਸ ਉਮਰ 'ਚ ਵੀ ਲਗਾਤਾਰ ਅਦਾਕਾਰੀ ਦੇ ਖ਼ੇਤਰ ਵਿੱਚ ਬੇਹੱਦ ਐਕਟਿਵ ਹਨ। 79 ਸਾਲ ਦੀ ਉਮਰ ਵਿੱਚ ਵੀ ਨਿਰਮਲ ਰਿਸ਼ੀ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਆ ਨਜ਼ਰ ਆ ਰਹੇ ਹਨ। ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਨਿਰਮਲ ਰਿਸ਼ੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹਨ ਉਨ੍ਹਾਂ ਆਪਣੀ ਅਦਾਕਾਰੀ ਨਾਲ ਸਜੀਆਂ ਕਈ ਸੁਪਰਹਿੱਟ ਫਿਲਮਾਂ ਪੰਜਾਬੀ ਸਿਨੇਮਾ ਜਗਤ ਨੂੰ ਦਿੱਤੀਆਂ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network