ਦਿਲਜੀਤ ਦੋਸਾਂਝ ਨਾਲ ਕੰਮ ਕਰਣ ਵਾਲੇ ਵੀਡੀਓ ਡਾਇਰੈਕਟਰ ਕਰਣ ਮੱਲ੍ਹੀ ਨੇ ਦੱਸੀ ਆਪਣੇ ਸੰਘਰਸ਼ ਦੀ ਕਹਾਣੀ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਵਾਲੇ ਮਸ਼ਹੂਰ ਵੀਡੀਓ ਡਾਇਰੈਕਟਰ ਕਰਣ ਮੱਲ੍ਹੀ ਨੇ ਹਾਲ ਹੀ 'ਚ ਆਪਣੇ ਇੰਟਰਵਿਊ ਦੇ ਵਿੱਚ ਆਪਣੇ ਜੀਵਨ ਦੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਸਮੇਂ ਉਹ BC ਸਟੇਡੀਅਮ 'ਚ ਸਫਾਈ ਕਰਦੇ ਸੀ ਤੇ ਕਿੰਝ ਉਹ ਇੱਕ ਵੀਡੀਓ ਡਾਇਰੈਕਟਰ ਬਣੇ।

Written by  Pushp Raj   |  May 30th 2024 03:15 PM  |  Updated: May 30th 2024 03:15 PM

ਦਿਲਜੀਤ ਦੋਸਾਂਝ ਨਾਲ ਕੰਮ ਕਰਣ ਵਾਲੇ ਵੀਡੀਓ ਡਾਇਰੈਕਟਰ ਕਰਣ ਮੱਲ੍ਹੀ ਨੇ ਦੱਸੀ ਆਪਣੇ ਸੰਘਰਸ਼ ਦੀ ਕਹਾਣੀ, ਵੇਖੋ ਵੀਡੀਓ

Karan Malli shares his struggle life : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਵਾਲੇ ਮਸ਼ਹੂਰ ਵੀਡੀਓ ਡਾਇਰੈਕਟਰ ਕਰਣ ਮੱਲ੍ਹੀ ਨੇ ਹਾਲ ਹੀ 'ਚ ਆਪਣੇ ਇੰਟਰਵਿਊ ਦੇ ਵਿੱਚ ਆਪਣੇ ਜੀਵਨ ਦੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਸਮੇਂ ਉਹ BC ਸਟੇਡੀਅਮ 'ਚ ਸਫਾਈ ਕਰਦੇ ਸੀ ਤੇ ਕਿੰਝ ਉਹ ਇੱਕ ਵੀਡੀਓ ਡਾਇਰੈਕਟਰ ਬਣੇ।

ਦੱਸ ਦਈਏ ਕਿ ਹਾਲ ਹੀ ਵਿੱਚ ਵੀਡਿਓ ਡਾਇਰੇਕਟਰ ਕਰਣ ਮੱਲ੍ਹੀ ਮਸ਼ਹੂਰ ਐਂਕਰ ਤਰਨੂੰਮ ਥਿੰਦ ਦੇ ਪੋਡਕਾਸਟ ਉੱਤੇ ਪਹੁੰਚੇ। ਇਸ ਦੌਰਾਨ ਕਰਣ ਮੱਲ੍ਹੀ ਨੇ ਆਪਣੇ ਵੀਡੀਓ ਡਾਇਰੈਕਟਰ ਬਨਣ ਤੱਕ ਦੇ ਸਫਰ ਬਾਰੇ ਗੱਲਬਾਤ ਕੀਤੀ।

 ਤਰਨੂੰਮ ਥਿੰਦ ਦੇ ਪੋਡਕਾਸਟ ਵਿੱਚ ਕਰਨ ਮੱਲ੍ਹੀ ਨੇ ਦੱਸਿਆ ਕਿ ਕਿਵੇਂ ਪਹਿਲੀ ਵਾਰ ਦਿਲਜੀਤ ਦੋਸਾਂਝ ਦੀ ਕਾਲ ਆਉਣ ਬਾਰੇ ਅਤੇ ਹੁਣ ਕਈ ਦੇਸ਼ ਵਿਦੇਸ਼ ਵਿੱਚ ਟੂਰ ਕਰਨ ਤੇ ਪੰਜਾਬੀ ਕਲਾਕਾਰਾਂ ਨਾਲ ਕੰਮ ਕਰਨ ਬਾਰੇ ਦੱਸਿਆ।  

ਦੱਸਣਯੋਗ ਹੈ ਕਿ ਕਰਣ ਮੱਲ੍ਹੀ ਨੇ ਕਿਸੇ ਆਮ ਇੰਟਰਨੈਸ਼ਲ ਸਟੂਡੈਂਟ ਵਾਂਗ ਬਾਹਰ ਗਏ ਸੀ, ਉਨ੍ਹਾਂ ਨੇ ਕਿਹਾ ਕਿ ਕਦੇ ਉਹ ਵੀ ਇਹ ਸੁਫਨੇ ਦੇਖਦੇ ਸਨ ਕਿ ਉਹ ਇੱਕ ਚੰਗੇ ਡਾਇਰੈਕਟਰ ਬਨਣ ਤੇ ਕਈ ਵੱਡੇ ਸਟਾਰਸ ਨਾਲ ਕੰਮ ਕਰਨ ਅੱਜ ਉਹ ਸੁਫਨਾ ਪੂਰਾ ਹੋ ਰਿਹਾ ਹੈ ਜੋ ਕਿ ਉਨ੍ਹਾਂ ਲਈ ਵੱਡੀ ਗੱਲ ਹੈ। 

ਹੋਰ ਪੜ੍ਹੋ : ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਲੰਡਨੀ ਦੀਆਂ ਸੜਕਾਂ 'ਚ ਘੁੰਮਦੇ ਨਜ਼ਰ ਆਏ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ 

ਫੈਨਜ਼ ਕਰਨ ਮੱਲ੍ਹੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਦੇ ਵਿੱਚ ਫੈਨਜ਼ ਨੂੰ ਕਰਣ ਬਾਰੇ ਕਾਫੀ ਕੁਝ ਜਾਨਣ ਨੂੰ ਮਿਲਿਆ। ਫੈਨਜ਼ ਕਰਣ ਦੀ ਰੱਜ ਕੇ ਤਰੀਫਾਂ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network