ਬੱਬੂ ਮਾਨ ਤੋਂ ਜਦੋਂ ਇੱਕ ਗ੍ਰੰਥੀ ਸਿੰਘ ਨੇ ਹਾਰਮੋਨੀਅਮ ਸਿਖਾਉਣ ਦੇ ਲਈ ਮੰਗ ਲਈਆਂ ਸਨ ਕਈ ਚੀਜ਼ਾਂ, ਗ੍ਰੰਥੀ ਸਿੰਘ ਨੇ ਗਾਇਕ ਨੂੰ ਦਿੱਤਾ ਜਵਾਬ
ਬੱਬੂ ਮਾਨ ਨੇ ਮਿਊਜ਼ਿਕ ਦੀ ਦੁਨੀਆ ‘ਚ ਆਪਣਾ ਕਰੀਅਰ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ ਸੀ । ਇੱਥੋਂ ਤੱਕ ਕਿ ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਦੇ ਨਾਲ ਜੁੜੇ ਕਈ ਖੁਲਾਸੇ ਕੀਤੇ ਸਨ । ਜਿਸ ਚੋਂ ਇੱਕ ਕਿੱਸਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।
ਬੱਬੂ ਮਾਨ ਤੋਂ ਜਦੋਂ ਇੱਕ ਗ੍ਰੰਥੀ ਸਿੰਘ ਨੇ ਹਾਰਮੋਨੀਅਮ ਸਿਖਾਉਣ ਦੇ ਲਈ ਮੰਗ ਲਈਆਂ ਸਨ ਕਈ ਚੀਜ਼ਾਂ, ਗ੍ਰੰਥੀ ਸਿੰਘ ਨੇ ਗਾਇਕ ਨੂੰ ਦਿੱਤਾ ਜਵਾਬ
ਬੱਬੂ ਮਾਨ (Babbu Maan) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣਾ ਨਾਂਅ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ ਸੀ ।ਇੱਥੋਂ ਤੱਕ ਕਿ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਗਾਇਕੀ ਨੂੰ ਆਪਣਾ ਕਰੀਅਰ ਚੁਣਿਆ । ਅੱਜ ਅਸੀਂ ਤੁਹਾਨੂੰ ਬੱਬੂ ਮਾਨ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।

ਹੋਰ ਪੜ੍ਹੋ : ਆਪਣੇ ਪਿਤਾ ਦੇ ਜਨਮ ਦਿਨ ‘ਤੇ ਭਾਵੁਕ ਹੋਈ ਗਾਇਕਾ ਮਿਸ ਪੂਜਾ, ਸਾਂਝੀ ਕੀਤੀ ਤਸਵੀਰ
ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਨਣ
ਬੱਬੂ ਮਾਨ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ । ਪਰ ਬੱਬੂ ਮਾਨ ਨੇ ਮਨ ਬਣਾ ਲਿਆ ਸੀ ਕਿ ਉਹ ਗਾਇਕੀ ਦੇ ਖੇਤਰ ‘ਚ ਹੀ ਜਾਣਗੇ । ਪਿਤਾ ਚਾਹੁੰਦੇ ਸਨ ਕਿ ਉਹ ਟਰੱਕਾਂ ਦਾ ਬਿਜਨੇਸ ਕਰਨ, ਜਦੋਂਕਿ ਮਾਂ ਚਾਹੁੰਦੀ ਸੀ ਕਿ ਉਹ ਪੜ੍ਹ ਲਿਖ ਕੇ ਅਫ਼ਸਰ ਬਣਨ ਜਾਂ ਫਿਰ ਵਿਦੇਸ਼ ‘ਚ ਜਾਣ । ਪਰ ਬੱਬੂ ਮਾਨ ‘ਤੇ ਗਾਇਕ ਬਣਨ ਦੀ ਧੁਨ ਸਵਾਰ ਸੀ ।ਉਨ੍ਹਾਂ ਨੇ ਪਰਿਵਾਰ ਵਾਲਿਆਂ ਦੀ ਨਹੀਂ ਸੁਣੀ ਅਤੇ ਗਾਇਕੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਸੰਘਰਸ਼ ਕਰਦੇ ਰਹੇ ।

ਇਸੇ ਤਰ੍ਹਾਂ ਇੱਕ ਦਿਨ ਉਹ ਆਪਣੇ ਪਿੰਡ ਦੇ ਗ੍ਰੰਥੀ ਕੋਲ ਹਾਰਮੋਨੀਅਮ ਵਜਾਉਣਾ ਸਿੱਖਣ ਦੇ ਲਈ ਚਲੇ ਗਏ । ਪਰ ਅੱਗੋਂ ਗ੍ਰੰਥੀ ਸਿੰਘ ਨੇ ਕਈ ਡਿਮਾਂਡ ਰੱਖ ਦਿੱਤੀਆਂ ।ਜਿਸ ਦੋ ਕਿੱਲੋ ਦੇਸੀ ਘਿਉ ਦੀ ਮੰਗ ਵੀ ਰੱਖੀ ਗਈ ਸੀ । ਕਿਸੇ ਤਰ੍ਹਾਂ ਬੱਬੂ ਮਾਨ ਨੇ ਸਿੰਘ ਨੂੰ ਦੋ ਕਿੱਲੋ ਘਿਉ ਲੈ ਕੇ ਦਿੱਤਾ ਤਾਂ ਉਸ ਦੀ ਡਿਮਾਂਡ ਹੋਰ ਵਧ ਗਈ ਅਤੇ ਸਿੰਘ ਨੇ ਕਿਹਾ ਕਿ ਕੁੜਤੇ ਪਜਾਮੇ ਲਈ ਕੱਪੜਾ ਲੈ ਕੇ ਆ। ਉਸ ਵੇਲੇ ਬੱਬੂ ਮਾਨ ਕਿਉਂਕਿ ਖੁਦ ਸੰਘਰਸ਼ ਕਰ ਰਹੇ ਸਨ ਤੇ ਏਨੇ ਪੈਸੇ ਵੀ ਉਨ੍ਹਾਂ ਦੇ ਕੋਲ ਨਹੀਂ ਸਨ ਤਾਂ ਉਨ੍ਹਾਂ ਦਾ ਇੱਕ ਮਾਮਾ ਜਿਸ ਦੇ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ ਉਨ੍ਹਾਂ ਤੋਂ ਪੈਸੇ ਲੈ ਕੇ ਸੂਟ ਲੈ ਕੇ ਦਿੱਤਾ । ਜਿਸ ਤੋਂ ਬਾਅਦ ਗ੍ਰੰਥੀ ਸਿੰਘ ਦੀ ਡਿਮਾਂਡ ਵਧ ਗਈ ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਦਸਤਾਰ ਚਾਹੀਦੀ ਹੈ।

ਗ੍ਰੰਥੀ ਸਿੰਘ ਆਇਆ ਸਾਹਮਣੇ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਗ੍ਰੰਥੀ ਸਿੰਘ ਵੀ ਸਾਹਮਣੇ ਆਇਆ ਹੈ । ਉਨ੍ਹਾਂ ਨੇ ਬੱਬੂ ਮਾਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕਿੰਨਾ ਕੁ ਮਹਿੰਗਾ ਹੈ ਦੇਸੀ ਘਿਉ ਮੈਂ ਤੈਨੂੰ ਲੈ ਕੇ ਦਿੰਦਾ ਹਾਂ । ਭਰਾਵਾਂ ਮੈਂ ਤੈਨੂੰ ਪੰਜ ਕਿੱਲੋ ਲੈ ਕੇ ਦੇ ਦਿੰਦਾ ਹਾਂ।ਬੱਬੂ ਮਾਨ ਤੇ ਗ੍ਰੰਥੀ ਸਿੰਘ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
