ਅਮਰ ਸਿੰਘ ਚਮਕੀਲਾ ਦਾ ਅਖਾੜਾ ਲਗਵਾਉਣ ਦੇ ਲਈ ਜਦੋਂ ਗੁਰਚੇਤ ਚਿੱਤਰਕਾਰ ਨੁੰ ਟਾਲਣੀ ਪਈ ਸੀ ਵਿਆਹ ਦੀ ਤਰੀਕ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ
ਅਦਾਕਾਰ ਨੇ ਲਿਖਿਆ ਹੈ ਕਿ ‘ਚਮਕੀਲੇ ਦੀ ਡੇਟ ਨਾ ਮਿਲਣ ਕਾਰਨ ਆਪਾਂ ਕਈ ਵਾਰ ਵਿਆਹ ਅੱਗੇ ਪਿੱਛੇ ਕੀਤਾ ਸੀ।ਪਰ ਬਾਪੂ ਨੇ ਚਮਕੀਲਾ ਲਵਾਉਣ ਦੀ ਅੜੀ ਪੂਰੀ ਕੀਤੀ ਸੀ’।
ਅਮਰ ਸਿੰਘ ਚਮਕੀਲਾ ਦਾ ਅਖਾੜਾ ਲਗਵਾਉਣ ਦੇ ਲਈ ਜਦੋਂ ਗੁਰਚੇਤ ਚਿੱਤਰਕਾਰ ਨੁੰ ਟਾਲਣੀ ਪਈ ਸੀ ਵਿਆਹ ਦੀ ਤਰੀਕ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ
‘ਅਮਰ ਸਿੰਘ ਚਮਕੀਲਾ’ (Amar Singh Chamkila) ਦੀ ਜ਼ਿੰਦਗੀ ‘ਤੇ ਹਾਲ ਹੀ ‘ਚ ਫ਼ਿਲਮ ਰਿਲੀਜ਼ ਹੋਈ ਹੈ। ਜਿਸ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸਨ ।ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਮਰ ਸਿੰਘ ਚਮਕੀਲਾ ਦੇ ਨਾਲ ਸਬੰਧਤ ਕਈ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ ।ਅਦਾਕਾਰ ਗੁਰਚੇਤ ਚਿੱਤਰਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਸ ਤਸਵੀਰ ਦੇ ਨਾਲ ਜੁੜਿਆ ਕਿੱਸਾ ਵੀ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਏ.ਪੀ. ਢਿੱਲੋਂ ਦੇ ਵੱਲੋਂ ਲਾਈਵ ਪਰਫਾਰਮੈਂਸ ਦੇ ਦੌਰਾਨ ਗਿਟਾਰ ਤੋੜਨ ‘ਤੇ ਦਿੱਤੀ ਪ੍ਰਤੀਕਿਰਿਆ
ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਹੈ ਕਿ ‘ਚਮਕੀਲੇ ਦੀ ਡੇਟ ਨਾ ਮਿਲਣ ਕਾਰਨ ਆਪਾਂ ਕਈ ਵਾਰ ਵਿਆਹ ਅੱਗੇ ਪਿੱਛੇ ਕੀਤਾ ਸੀ।ਪਰ ਬਾਪੂ ਨੇ ਚਮਕੀਲਾ ਲਵਾਉਣ ਦੀ ਅੜੀ ਪੂਰੀ ਕੀਤੀ ਸੀ’।ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਰ ਸਿੰਘ ਚਮਕੀਲਾ ਦੇ ਨਾਲ ਗੁਰਚੇਤ ਚਿੱਤਰਕਾਰ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਗੁਰਚੇਤ ਚਿੱਤਰਕਾਰ ਨੇ ਆਪਣੇ ਵਿਆਹ ‘ਤੇ ਅਮਰ ਸਿੰਘ ਚਮਕੀਲਾ ਦਾ ਅਖਾੜਾ ਲਗਵਾਇਆ ਸੀ ।
_5a9f99f176cb06d1b9754f59fa4359a6_1280X720.webp)
ਅਖਾੜਾ ਲਗਵਾਉਣ ਦੇ ਲਈ ਗੁਰਚੇਤ ਚਿੱਤਰਕਾਰ ਨੂੰ ਲੰਮਾ ਸਮਾਂ ਇੰਤਜ਼ਾਰ ਵੀ ਕਰਨਾ ਪਿਆ ਸੀ । ਕਿਉਂਕਿ ਅਮਰ ਸਿੰਘ ਚਮਕੀਲਾ ਕੋਲ ਬਹੁਤ ਸ਼ੋਅ ਹੁੰਦੇ ਸਨ ਤੇ ਪੂਰਾ ਸਾਲ ਉਨ੍ਹਾਂ ਦੇ ਅਖਾੜਿਆਂ ਦੀ ਬੁਕਿੰਗ ਹੋਈ ਰਹਿੰਦੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
