ਹੇਮਾ ਮਾਲਿਨੀ ਦੇ ਨਾਲ ਤਸਵੀਰ ਖਿਚਵਾਉਣ ਦੇ ਲਈ ਮਹਿਲਾ ਆਈ ਅੱਗੇ, ਅਦਾਕਾਰਾ ਨੇ ਕਿਹਾ ‘ਮੈਨੂੰ ਹੱਥ ਨਾ ਲਗਾਓ’

ਪਰ ਉਹ ਜਿਉਂ ਹੀ ਹੇਮਾ ਮਾਲਿਨੀ ਦੇ ਲੱਕ ‘ਤੇ ਹੱਥ ਰੱਖਦੀ ਹੈ ਤਾਂ ਅਦਾਕਾਰਾ ਭੜਕ ਜਾਂਦੀ ਹੈ ਅਤੇ ਕਹਿੰਦੀ ਹੈ ਕਿ ‘ਮੈਨੂੰ ਹੱਥ ਨਾ ਲਗਾਓ’।ਉਹ ਮਹਿਲਾ ਥੋੜ੍ਹਾ ਜਿਹਾ ਪਿੱਛੇ ਵੀ ਹਟ ਜਾਂਦੀ ਹੈ।

Reported by: PTC Punjabi Desk | Edited by: Shaminder  |  August 22nd 2024 03:29 PM |  Updated: August 22nd 2024 03:29 PM

ਹੇਮਾ ਮਾਲਿਨੀ ਦੇ ਨਾਲ ਤਸਵੀਰ ਖਿਚਵਾਉਣ ਦੇ ਲਈ ਮਹਿਲਾ ਆਈ ਅੱਗੇ, ਅਦਾਕਾਰਾ ਨੇ ਕਿਹਾ ‘ਮੈਨੂੰ ਹੱਥ ਨਾ ਲਗਾਓ’

ਹੇਮਾ ਮਾਲਿਨੀ (Hema Malini) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਇੱਕ ਸਮਾਗਮ ਦੇ ਦੌਰਾਨ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸੇ ਦੌਰਾਨ ਇੱਕ ਮਹਿਲਾ ਵੀ ਹੇਮਾ ਮਾਲਿਨੀ ਦੇ ਨਾਲ ਤਸਵੀਰ ਖਿਚਵਾਉਣਾ ਚਾਹੁੰਦੀ ਸੀ । ਪਰ ਉਹ ਜਿਉਂ ਹੀ ਹੇਮਾ ਮਾਲਿਨੀ ਦੇ ਲੱਕ ‘ਤੇ ਹੱਥ ਰੱਖਦੀ ਹੈ ਤਾਂ ਅਦਾਕਾਰਾ ਭੜਕ ਜਾਂਦੀ ਹੈ ਅਤੇ ਕਹਿੰਦੀ ਹੈ ਕਿ ‘ਮੈਨੂੰ ਹੱਥ ਨਾ ਲਗਾਓ’।ਉਹ ਮਹਿਲਾ ਥੋੜ੍ਹਾ ਜਿਹਾ ਪਿੱਛੇ ਵੀ ਹਟ ਜਾਂਦੀ ਹੈ।

ਹੋਰ ਪੜ੍ਹੋ  : ਕੀ ਮਲਾਇਕਾ ਅਰੋੜਾ ਅਰਜੁਨ ਕਪੂਰ ਤੋਂ ਵੱਖ ਹੋ ਕੇ ਇਸ ਬੰਦੇ ਨੂੰ ਕਰ ਰਹੀ ਹੈ ਡੇਟ, ਮਿਸਟਰੀ ਮੈਨ ਨਾਲ ਤਸਵੀਰਾਂ ਵਾਇਰਲ

ਇਸੇ ਦੌਰਾਨ ਇੱਕ ਸ਼ਖਸ ਆਉਂਦਾ ਹੈ ਅਤੇ ਉਹ ਉਸ ਮਹਿਲਾ ਦਾ ਹੱਥ ਇੱਕ ਪਾਸੇ ਝਟਕ ਦਿੰਦਾ ਹੈ। ਹੇਮਾ ਮਾਲਿਨੀ ਦੇ ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਅਦਾਕਾਰਾ ਦੇ ਇਸ ਰਵੱਈਏ ਦੀ ਕਰੜੀ ਨਿਖੇਧੀ ਕਰ ਰਹੇ ਹਨ । 

ਹੇਮਾ ਮਾਲਿਨੀ ਦਾ ਵਰਕ ਫ੍ਰੰਟ

ਹੇਮਾ ਮਾਲਿਨੀ ਬਾਲੀਵੁੱਡ ‘ਚ ਡਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੈ । ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਫ਼ਿਲਮ ਡਰੀਮ ਗਰਲ, ਸੀਤਾ ਔਰ ਗੀਤਾ, ਸ਼ੋਅਲੇ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਉਹ ਹਾਲੇ ਵੀ ਫ਼ਿਲਮਾਂ ‘ਚ ਸਰਗਰਮ ਹਨ । 

ਹੇਮਾ ਮਾਲਿਨੀ ਦੀ ਨਿੱਜੀ ਜ਼ਿੰਦਗੀ 

ਹੇਮਾ ਮਾਲਿਨੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਦਾਕਾਰ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਹੈ। ਹੇਮਾ ਮਾਲਿਨੀ ਦੇ ਨਾਲ ਧਰਮਿੰਦਰ ਨੇ ਦੂਜਾ ਵਿਆਹ ਕਰਵਾਇਆ ਹੈ। ਇਸ ਤੋਂ ਪਹਿਲਾਂ ਧਰਮਿੰਦਰ ਵਿਆਹੇ ਹੋਏ ਸਨ । ਜਿਸ ਤੋਂ ਬਾਅਦ ਅਦਾਕਾਰ ਨੇ ਧਰਮ ਬਦਲ ਕੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਇਆ ਸੀ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network