ਮਹਿਲਾ ਕਮਿਸ਼ਨ ਨੇ ਜੈਜ਼ੀ ਬੀ ਨੂੰ ਭੇਜਿਆ ਨੋਟਿਸ, ਗੀਤ ਨਾਲ ਸਬੰਧਤ ਵਿਵਾਦ ਨੂੰ ਲੈ ਕੇ ਇੱਕ ਹਫਤੇ ਅੰਦਰ ਜਵਾਬ ਦੀ ਕੀਤੀ ਮੰਗ
Women Commission issue notice to Jazzy B : ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ। ਉਨ੍ਹਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਗਾਇਕ ਉੱਤੇ ਮਹਿਲਾਵਾਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲੱਗੇ ਹਨ।
ਦੱਸ ਅੱਜ ਜੈਜ਼ੀ ਬੀ ਦਾ ਜਨਮਦਿਨ ਹੈ, ਗਾਇਕ ਨੂੰ ਉਨ੍ਹਾਂ ਦੇ ਜਨਮਦਿਨ ਮੌਕ ਹੀ ਮਹਿਲਾ ਕਮੀਸ਼ਨ ਵੱਲੋਂ ਇਹ ਨੋਟਿਸ ਭੇਜਿਆ ਗਿਆ ਸੀ। ਇਸ ਵਿੱਚ ਗਾਇਕ ਕੋਲੋਂ ਵਿਵਾਦਤ ਗੀਤ ਨਾਲ ਸਬੰਧਤ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਗਿਆ ਹੈ। ਇਸ ਦੇ ਨਾਲ ਹੀ ਗਾਇਕ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਵਰਜ਼ਨ ਈ-ਮੇਲ ਰਾਹੀਂ ਭੇਜਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਜੈਜ਼ੀ-ਬੀ ਨੇ ਪਿਛਲੇ ਮਹੀਨੇ ਹੀ 'ਮੜਕ ਸ਼ਕੀਨਾਂ ਦੀ' ਗੀਤ ਲਾਂਚ ਕੀਤਾ ਸੀ। ਪੰਜਾਬੀ ਗੀਤ ਨੂੰ ਜੀਤ ਕੱਦੋਂਵਾਲਾ ਨੇ ਲਿਖਿਆ ਹੈ। ਇਸ ਗੀਤ ਲਈ ਜੀਤ ਕੱਦੋਂਵਾਲਾ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਗੀਤ ਵਿੱਚ ਔਰਤਾਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਔਰਤਾਂ ਦੀ ਤੁਲਨਾ ਭੇਡਾਂ ਨਾਲ ਕੀਤੀ ਗਈ ਹੈ।
ਨੋਟਿਸ 'ਚ ਸਾਫ ਲਿਖਿਆ ਹੈ ਕਿ 'ਮੜਕ ਸ਼ਕੀਨਾਂ ਦੀ' ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਜੈਜ਼ੀ-ਬੀ ਦੁਆਰਾ ਗਾਇਆ ਗਿਆ ਹੈ ਅਤੇ ਜੀਤ ਕੱਦੋਂਵਾਲਾ ਦੁਆਰਾ ਲਿਖਿਆ ਗਿਆ ਹੈ। ਇਸ ਵਿੱਚ ਔਰਤਾਂ ਲਈ ਭੇਡ ਸ਼ਬਦ ਵਰਤਿਆ ਗਿਆ ਹੈ। ਇਹ ਸਮਾਜ ਵਿੱਚ ਔਰਤਾਂ ਲਈ ਬਹੁਤ ਹੀ ਅਪਮਾਨਜਨਕ ਸ਼ਬਦ ਹੈ ਅਤੇ ਇਸ ਨਾਲ ਸਮਾਜ ਵਿੱਚ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਗੀਤ ਖ਼ਿਲਾਫ਼ ਕਾਰਵਾਈ ਲਈ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂਓ ਮੋਟੋ ਲਿਆ ਗਿਆ ਹੈ। ਜੈਜ਼ੀ-ਬੀ ਅਤੇ ਲੇਖਕ ਜੀ ਕੱਦੋਂਵਾਲ ਨੂੰ ਨੋਟਿਸ ਮਿਲਣ ਦੇ ਇੱਕ ਹਫ਼ਤੇ ਅੰਦਰ ਆਪਣਾ ਜਵਾਬ ਭੇਜਣਾ ਹੋਵੇਗਾ।
ਗਾਇਕ ਜੈਜ਼ੀ ਬੀ ਦਾ ਗੀਤ 'ਮੜ੍ਹਕ ਸ਼ੌਕੀਨਾਂ ਦੀ' ਰਿਲੀਜ਼ ਹੋ ਗਿਆ ਹੈ। ਗੀਤ ਵਿੱਚ ਔਰਤਾਂ ਲਈ ਭੇਡ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਬੇਹੱਦ ਮੰਦਭਾਗਾ ਹੈ। ਕਿਸਾਨ ਜੱਥੇਬੰਦੀਆਂ ਨੇ ਦਾਅਵਾ ਕੀਤਾ ਕਿ ਅਜਿਹੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦਾ ਘਾਣ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਜਥੇਬੰਦੀ ਨੇ ਰੋਸ ਪ੍ਰਦਰਸ਼ਨ ਕਰਦਿਆਂ ਗਾਇਕ ਦਾ ਪੁਤਲਾ ਫੂਕਿਆ।
ਹੋਰ ਪੜ੍ਹੋ : Jazzy B Birthday : ਜੈਜ਼ੀ ਬੀ ਮਨਾ ਰਹੇ ਨੇ ਆਪਣਾ ਜਨਮਦਿਨ, ਜਾਣੋ ਗਾਇਕ ਦੇ ਸੰਗੀਤਕ ਸਫਰ ਬਾਰੇ ਖਾਸ ਗੱਲਾਂਇਸ ਤੋਂ ਇਲਾਵਾ ਪੰਜਾਬੀ ਬੁੱਧੀਜੀਵੀਆਂ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਵੀ ਇਸ ਸਬੰਧ ਵਿੱਚ ਅੱਗੇ ਆਉਣ ਅਤੇ ਇਸ ਗੀਤ ਪ੍ਰਤੀ ਆਪਣਾ ਇਤਰਾਜ਼ ਉਠਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਗਾਇਕ ਜੈਜ਼ੀ ਬੀ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
-