ਮੁੰਡਾ ਰੌਕਸਟਾਰ ਦੀ ਟੀਮ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਯੁਵਰਾਜ ਹੰਸ

Written by  Pushp Raj   |  January 09th 2024 07:35 PM  |  Updated: January 09th 2024 07:35 PM

ਮੁੰਡਾ ਰੌਕਸਟਾਰ ਦੀ ਟੀਮ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਯੁਵਰਾਜ ਹੰਸ

Munda Rockstar Starcast Visit Golden Temple : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਮੁੰਡਾ ਰੌਕਸਟਾਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਯੁਵਰਾਜ ਹੰਸ (Yuvraj Hans) ਤੇ ਫਿਲਮ 'ਮੁੰਡਾ ਰੌਕਸਟਾਰ' ਦੀ ਪੂਰੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple)ਵਿਖੇ ਨਤਮਸਤਕ ਹੋਣ ਪੁੱਜੀ। 

ਯੁਵਰਾਜ ਸਿੰਘ ਤੇ ਉਨ੍ਹਾਂ ਦੀ ਫਿਲਮ ਦੀ ਸਟਾਰਕਾਸਟ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ । ਪੂਰੀ ਫਿਲਮ ਟੀਮ ਨੇ ਇੱਕਠੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੇ ਨਾਲ-ਨਾਲ ਫਿਲਮ ਦੀ ਸਟਾਰਕਾਸਟ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। 

 

ਫਿਲਮ ਮੁੰਡਾ ਰੌਕਸਟਾਰ ਦੀ ਸਟਾਰ ਕਾਸਟ ਪਹੁੰਚੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਇਸ ਦੌਰਾਨ ਯੁਵਰਾਜ ਹੰਸ ਅਤੇ ਉਨ੍ਹਾਂ ਦੀ ਟੀਮ ਨੇ ਫੈਨਜ਼ ਨਾਲ ਮੁਲਾਕਾਤ ਕੀਤੀ ਅਤੇ ਫੈਨਜ਼ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਯੁਵਰਾਜ ਹੰਸ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਦਿਲ ਨੂੰ ਕਾਫੀ ਸੁਕੂਨ ਮਿਲਦਾ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਇੱਥੇ ਪੰਜਾਬ ਦੀ ਸੁਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇੱਥੇ ਪਹੁੰਚ ਕੇ ਇੰਝ ਜਾਪਦਾ ਹੈ ਕਿ ਫਿਲਮ ਪਹਿਲਾਂ ਹੀ ਹਿੱਟ ਹੋ ਗਈ। 

ਯੁਵਰਾਜ ਹੰਸ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਬਤੌਰ ਗਾਇਕ ਤੇ ਅਦਾਕਾਰ ਕੰਮ ਕਰ ਰਹੇ ਹਨ। ਪਾਲੀਵੁੱਡ ਦੇ ਨਾਲ-ਨਾਲ ਯੁਵਰਾਜ ਹੰਸ ਨੇ ਕਈ ਫਿਲਮਾਂ  ਵਿੱਚ ਵੀ ਕੰਮ ਕੀਤਾ ਹੈ। ਯੁਵਰਾਜ ਸਿੰਘ ਨੇ ਯਾਰ ਅਨਮੁੱਲੇ, ਮਿਸਟਰ ਐਂਡ ਮਿਸੇਜ 420, ਯਾਰਾਨਾ, ਪਰੋਪਰ ਪਟੋਲਾ, ਲਾਹੌਰੀਏ, ਛੱਜੂ ਦਾ ਚੁਬਾਰਾ ਆਦਿ ਫਿਲਮਾਂ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। 

ਹੋਰ ਪੜ੍ਹੋ: ਮਸ਼ਹੂਰ ਸੰਗੀਤਕਾਰ ਰਾਸ਼ਿਦ ਖਾਨ ਦਾ ਹੋਇਆ ਦਿਹਾਂਤ, 55 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਜਲਦ ਹੀ ਯੁਵਰਾਜ ਹੰਸ ਆਪਣੀ ਨਵੀਂ ਫਿਲਮ ਮੁੰਡਾ ਰੌਕਸਟਾਰ ਫਿਲਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਅਦਾਕਾਰ ਦੀ ਇਹ ਫਿਲਮ 12 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਫੈਨਜ਼ ਯੁਵਰਾਜ ਹੰਸ ਦੀ ਇਸ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network