ਅਦਾਕਾਰਾ ਪੂਜਾ ਬੱਤਰਾ ਨੇ ਰਚਾਇਆ ਦੂਜਾ ਵਿਆਹ,ਪਾਲੀਵੁੱਡ ਦੀ ਇਸ ਅਦਾਕਾਰਾ ਨਾਲ ਰਿਹਾ ਹੈ ਪੂਜਾ ਦੇ ਪਤੀ ਦਾ ਅਫੇਅਰ  

Written by  Shaminder   |  July 12th 2019 03:46 PM  |  Updated: July 12th 2019 03:46 PM

ਅਦਾਕਾਰਾ ਪੂਜਾ ਬੱਤਰਾ ਨੇ ਰਚਾਇਆ ਦੂਜਾ ਵਿਆਹ,ਪਾਲੀਵੁੱਡ ਦੀ ਇਸ ਅਦਾਕਾਰਾ ਨਾਲ ਰਿਹਾ ਹੈ ਪੂਜਾ ਦੇ ਪਤੀ ਦਾ ਅਫੇਅਰ  

ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਨੇ ਅਦਾਕਾਰ ਨਵਾਬ ਸ਼ਾਹ ਨਾਲ ਦੂਜਾ ਵਿਆਹ ਕਰਵਾ ਲਿਆ ਹੈ । ਮੁੰਬਈ ਮਿਰਰ ਦੀ ਇੱਕ ਰਿਪੋਰਟ ਦੇ ਮੁਤਾਬਕ ਦੋਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਪੂਰੇ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ ਹੈ ਅਤੇ ਜਲਦ ਹੀ ਇਹ ਦੋਵੇਂ ਆਪਣਾ ਵਿਆਹ ਰਜਿਸਟਰ ਕਰਵਾਉਣ ਜਾ ਰਹੇ ਹਨ । ਪੂਜਾ ਨੇ ਕੁਝ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕੁਝ ਤਸਵੀਰਾਂ ਪਾਈਆਂ ਹਨ ਜਿਸ 'ਚ ਉਹ ਚੂੜਾ ਪਾਏ ਹੋਏ ਨਜ਼ਰ ਆ ਰਹੀ ਹੈ ।

ਹੋਰ ਵੇਖੋ  :ਕਿਸੇ ਫ਼ਿਲਮ ‘ਚ ਵਿਲੇਨ ਬਣਨ ਲਈ ਹੀਰੋ ਤੋਂ ਵੱਧ ਫ਼ੀਸ ਲੈਂਦੇ ਸਨ ਪ੍ਰਾਣ, ਪਰ ਇਸ ਫ਼ਿਲਮ ‘ਚ ਕੰਮ ਕਰਨ ਵਾਸਤੇ ਲਿਆ 1 ਰੁਪਿਆ

Pooja Batra marries Nawab Shah

ਦੱਸ ਦਈਏ ਕਿ ਪੂਜਾ ਜਦੋਂ ਇੰਡਸਟਰੀ 'ਚ ਸੈਟਲ ਹੋ ਰਹੀ ਸੀ ਤਾਂ ਉਹ ਡਾਕਟਰ ਸੋਨੂੰ ਐੱਸ ਆਹਲੂਵਾਲੀਆ ਨਾਂਅ ਦੇ ਸ਼ਖਸ ਦੇ ਪਿਆਰ 'ਚ ਪੈ ਗਈ ਸੀ ਅਤੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ । ਦੋਨਾਂ ਨੇ 2002 'ਚ ਵਿਆਹ ਕਰਵਾ ਲਿਆ ਸੀ ਪਰ ਵਿਆਹ ਤੋਂ ਥੋੜੇ ਸਾਲ ਬਾਅਦ ਹੀ ਉਨ੍ਹਾਂ ਦੇ ਇਸ ਰਿਸ਼ਤੇ 'ਚ ਖਟਾਸ ਆਉਣੀ ਸ਼ੁਰੂ ਹੋ ਗਈ ਸੀ ।

https://www.instagram.com/p/BzxJzVrhjqM/

ਪੂਜਾ ਬੱਤਰਾ ਨੇ ਵਿਰਾਸਤ,ਨਾਇਕ,ਹਸੀਨਾ ਮਾਨ ਜਾਏਗੀ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ।ਪੂਜਾ ਤੋਂ ਪਹਿਲਾਂ ਨਵਾਬ ਦੀ ਟੀਵੀ ਅਦਾਕਾਰਾ ਅਤੇ ਹੁਣ ਪਾਲੀਵੁੱਡ 'ਚ ਕੰਮ ਕਰ ਰਹੀ ਕਵਿਤਾ ਕੌਸ਼ਿਕ ਨਾਲ ਰਿਲੇਸ਼ਨਸ਼ਿਪ ਸੀ ।

https://www.instagram.com/p/BzgGfQ9gwD4/

ਕਵਿਤਾ ਕੌਸ਼ਿਕ ਹੁਣ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਹੈ ਅਤੇ ਕਈ ਫ਼ਿਲਮਾਂ 'ਚ ਕੰਮ ਕਰ ਰਹੀ ਹੈ । ਉਨ੍ਹਾਂ ਦੀ ਹਾਲ 'ਚ ਹੀ ਕਰਮਜੀਤ ਅਨਮੋਲ ਨਾਲ ਫ਼ਿਲਮ ਆਈ ਹੈ ਮਿੰਦੋ ਤਸੀਲਦਾਰਨੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

https://www.instagram.com/p/BzDhZMug0Z-/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network