ਅਦਾਕਾਰਾ ਪੂਨਮ ਪਾਂਡੇ ਦੇ ਖਿਲਾਫ ਗੋਆ ਵਿੱਚ ਕੀਤਾ ਗਿਆ ਮਾਮਲਾ ਦਰਜ਼

Written by  Rupinder Kaler   |  November 04th 2020 06:23 PM  |  Updated: November 04th 2020 06:23 PM

ਅਦਾਕਾਰਾ ਪੂਨਮ ਪਾਂਡੇ ਦੇ ਖਿਲਾਫ ਗੋਆ ਵਿੱਚ ਕੀਤਾ ਗਿਆ ਮਾਮਲਾ ਦਰਜ਼

ਅਦਾਕਾਰਾ ਪੂਨਮ ਪਾਂਡੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਉਸਦੇ ਖਿਲਾਫ ਗੋਆ ਵਿੱਚ ਅਸ਼ਲੀਲ ਵੀਡੀਓ ਸ਼ੂਟ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਗੋਆ ਫਾਰਵਰਡ ਪਾਰਟੀ ਮਹਿਲਾ ਵਿੰਗ ਨੇ ਐੱਫਆਈਆਰ ਦਰਜ ਕਰਵਾਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਨਮ ਹਾਲ ਹੀ 'ਚ ਗੋਆ ਤੋਂ ਸ਼ੂਟਿੰਗ ਕਰ ਕੇ ਵਾਪਸ ਮੁੰਬਈ ਆਈ ਹੈ।

ਹੋਰ ਪੜ੍ਹੋ :-

Poonam Pandey Shares Her #MeToo Story – Watch Video

ਇਸ ਸਭ ਦੇ ਚਲਦੇ ਉਸ 'ਤੇ ਚਪੋਲੀ ਡੈਮ 'ਤੇ ਅਸ਼ਲੀਲ ਵੀਡੀਓ ਸ਼ੂਟ ਕਰਨ ਦਾ ਦੋਸ਼ ਲੱਗਿਆ ਹੈ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਗੋਆ ਦੇ ਕਨਾਕੋਨਾ ਪੁਲਿਸ ਸਟੇਸ਼ਨ 'ਚ ਇਕ ਅਣਪਛਾਤੇ ਵਿਅਕਤੀ 'ਤੇ ਐੱਫਆਈਆਰ ਦਰਜ ਕਰਵਾਈ ਗਈ ਹੈ। ਉਸ ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਅਦਾਕਾਰਾ ਪੂਨਮ ਪਾਂਡੇ ਦੀ ਅਸ਼ਲੀਲ ਵੀਡੀਓ ਸ਼ੂਟ ਕੀਤੀ ਹੈ।

Poonam pandey With Her Husband

ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਪੂਨਮ ਪਾਂਡੇ ਨੇ ਗੋਆ 'ਚ ਹੀ ਸੈਮ ਬੰਬੇ ਨਾਲ ਵਿਆਹ ਵੀ ਕਰਵਾਇਆ ਸੀ। ਇਸ ਤੋਂ ਕੁਝ ਦਿਨ ਬਾਅਦ ਗੋਆ 'ਚ ਹੀ ਪੂਨਮ ਨੇ ਸੈਮ ਖ਼ਿਲਾਫ਼ ਮਾਰਕੁੱਟ ਦਾ ਦੋਸ਼ ਲਗਾਇਆ।

poonam pandey

ਪੂਨਮ ਦੀ ਸ਼ਿਕਾਇਤ ਤੋਂ ਬਾਅਦ ਸੈਮ ਨੂੰ ਹਿਰਾਸਤ 'ਚ ਲਿਆ ਗਿਆ। ਦੋਵੇਂ ਜਦੋਂ ਵਾਪਸ ਮੁੰਬਈ ਆਏ ਤਾਂ ਸਮਝੌਤਾ ਵੀ ਹੋ ਗਿਆ। ਫਿਲਹਾਲ ਦੋਵੇਂ ਇਕੱਠੇ ਰਹਿ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪੂਨਮ ਪਾਂਡੇ ਵਿਵਾਦਾਂ 'ਚ ਆਈ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਵਿਵਾਦਾਂ ਨਾਲ ਗੂੜ੍ਹਾ ਨਾਤਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network