ਮਸ਼ਹੂਰ ਅਦਾਕਾਰ ਸਲੀਮ ਅਹਿਮਦ ਗੌਸ ਦਾ 70 ਸਾਲ ਦੀ ਉਮਰ 'ਚ ਹੋਇਆ ਦੇਹਾਂਤ

written by Pushp Raj | April 28, 2022

ਬਾਲੀਵੁੱਡ ਜਗਤ ਤੋਂ ਇੱਕ ਬਹੁਤ ਹੀ ਦੁੱਖਦ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ ਮਸ਼ਹੂਰ ਅਦਾਕਾਰ ਸਲੀਮ ਅਹਿਮਦ ਗੌਸ ਦਾ ਦੇਹਾਂਤ ਹੋ ਗਿਆ ਹੈ। ਉਹ 70 ਸਾਲਾਂ ਦੇ ਸਨ। ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਕਈ ਟੈਲੀਵਿਜ਼ਨ ਸ਼ੋਅਜ਼ 'ਚ ਵੀ ਕੰਮ ਕੀਤਾ।

ਸਲੀਮ ਅਹਿਮਦ ਗੌਸ ਨੇ ਫਿਲਮਾਂ ਤੇ ਟੀਵੀ ਸ਼ੋਅਸ ਤੋਂ ਇਲਾਵਾ ਥੀਏਟਰ ਵਿੱਚ ਕਾਫੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਨਿਰਦੇਸ਼ਨ ਲਈ ਵੀ ਮਸ਼ਹੂਰ ਸਨ। ਉਨ੍ਹਾਂ ਨੇ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਅੰਗਰੇਜ਼ੀ ਫਿਲਮਾਂ ਵਿੱਚ ਕੰਮ ਕੀਤਾ ਹੈ।

 

ਸਲੀਮ ਅਹਿਮਦ ਨੇ ਜ਼ਿਆਦਾਤਰ ਫਿਲਮਾਂ ਦੇ ਵਿੱਚ ਵਿਲਨ ਦਾ ਕਿਰਦਾਰ ਅਦਾ ਕੀਤਾ ਹੈ ਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਜ਼ਿਆਦਾਤਰ ਬਤੌਰ ਵਿਲਨ ਹੀ ਪਸੰਦ ਕੀਤਾ ਗਿਆ ਹੈ।

ਹੋਰ ਪੜ੍ਹੋ: ਫਿਲਮ ਭੂਲ ਭੁਲਇਆ 2 ਦਾ ਟ੍ਰੇਲਰ ਵੇਖ ਵਿਦਿਆ ਬਾਲਨ ਨੇ ਕੀਤੀ ਤਾਰੀਫ, ਰੂਹ ਬਾਬਾ ਨੇ ਮੰਜੂਲਿਕਾ ਨੂੰ ਦਿੱਤਾ ਧੰਨਵਾਦ

ਫੈਮਿਲੀ ਮੈਨ ਫੇਮ ਅਭਿਨੇਤਾ ਸ਼ਾਰੀਬ ਹਾਸ਼ਮੀ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੈਂ ਪਹਿਲੀ ਵਾਰ ਸਲੀਮ ਗੌਸ ਸਾਹਿਬ ਨੂੰ ਸਵੇਰੇ ਟੀਵੀ ਸੀਰੀਅਲ ਵਿੱਚ ਦੇਖਿਆ। ਉਨ੍ਹਾਂ ਦਾ ਕੰਮ ਬੇਮਿਸਾਲ ਸੀ।

ਸਲੀਮ ਅਹਿਮਦ ਗੌਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 'ਚ ਫਿਲਮ 'ਸਵਰਗ ਨਰਕ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 'ਮੰਥਨ', 'ਕਲਯੁਗ', 'ਚੱਕਰ', 'ਸਾਰਾਂਸ਼', 'ਮੋਹਨ ਜੋਸ਼ੀ ਮੌਜੂਦ ਹੈ', 'ਤ੍ਰਿਕਲ', 'ਅਘਟ', 'ਦ੍ਰੋਹੀ', 'ਤਿਰੂਦਾ ਤਿਰੂਦਾ', 'ਸਰਦਾਰੀ ਬੇਗਮ', ' ਕੋਲ', ਉਹ 'ਸੋਲਜ਼ਰ', 'ਅਕਸ', 'ਵੇਟੀਕਰਨ ਵੈੱਲ ਡਨ ਅੱਬਾ ਐਂਡ ਕਾ' ਵਰਗੀਆਂ ਫਿਲਮਾਂ ਦਾ ਹਿੱਸਾ ਰਹੇ।

ਸਿਰਫ ਫਿਲਮਾਂ ਹੀ ਨਹੀਂ, ਉਹ ਟੈਲੀਵਿਜ਼ਨ ਇੰਡਸਟਰੀ ਦਾ ਵੀ ਮਸ਼ਹੂਰ ਚਿਹਰਾ ਸਨ। ਉਨ੍ਹਾਂ ਨੇ ਸ਼ਿਆਮ ਬੈਨੇਗਲ ਦੀ ਟੀਵੀ ਲੜੀ 'ਭਾਰਤ ਏਕ ਖੋਜ' ਵਿੱਚ ਰਾਮ, ਕ੍ਰਿਸ਼ਨ ਅਤੇ ਟੀਪੂ ਸੁਲਤਾਨ ਦੀਆਂ ਭੂਮਿਕਾਵਾਂ ਨਿਭਾਈਆਂ ਸਨ। ਉਹ ਸਿਟਕਾਮ ਵਾਗਲੇ ਕੀ ਦੁਨੀਆ (1988) ਦਾ ਵੀ ਹਿੱਸਾ ਸੀ। ਸਲੀਮ ਗੌਸ ਦੇ ਨਾਲ ਕੁਝ ਅੰਤਰਰਾਸ਼ਟਰੀ ਪ੍ਰੋਜੈਕਟਾਂ ਦਾ ਵੀ ਹਿੱਸਾ ਰਿਹਾ ਸੀ ਜਿਸ ਵਿੱਚ 'ਕਿਮ', 'ਦਿ ਪਰਫੈਕਟ ਮਰਡਰ', 'ਦਿ ਡੀਸੀਵਰਸ', 'ਦਿ ਮਹਾਰਾਜਾਜ਼ ਡਾਟਰ' ਅਤੇ 'ਗੈਟਿੰਗ ਪਰਸਨਲ' ਸ਼ਾਮਲ ਹਨ।

You may also like