ਦਰਸ਼ਨ ਔਲਖ ਨੇ ਕਿਸਾਨਾਂ ਦੇ ਸਮਰਥਨ ‘ਚ ਪਾਈ ਪੋਸਟ

written by Rupinder Kaler | April 01, 2021 02:06pm

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ।ਅਦਾਕਾਰ ਦਰਸ਼ਨ ਔਲਖ ਵੀ ਕਿਸਾਨਾਂ ਦੇ ਸਮਰਥਨ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਨੇ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

darshan aulakh Image From Darshan Aulakh’s Instagram

ਹੋਰ ਪੜ੍ਹੋ : ਜੈਜ਼ੀ ਬੀ ਦਾ ਅੱਜ ਹੈ ਜਨਮ ਦਿਨ, ਦੇਬੀ ਮਖਸੂਸਪੁਰੀ ਨੇ ਦਿੱਤੀ ਵਧਾਈ

darshan aulakh Image From Darshan Aulakh’s Instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦਰਸ਼ਨ ਔਲਖ ਨੇ ਲਿਖਿਆ ਕਿ ‘ਖੇਤਾਂ ਵੱਲ ਜਾਂਦੀਆਂ ਪੈੜਾਂ ਦੇ ਨਿਸ਼ਾਨ ਹਾਂ ਸਰਕਾਰੇ ਅਸੀਂ ਅੱਤਵਾਦੀ ਨਹੀਂ ਅਸੀਂ ਇਸ ਧਰਤੀ ਮਾਂ ਦੇ ਪੁੱਤ ਕਿਸਾਨ ਹਾਂ ।। ਜਦੋਂ ਹੱਕਾਂ ਦੀ ਗੱਲ ਕੀਤੀ ਜਦੋਂ ਕਿਸਾਨਾ ਨੇ,ਹੋਰ ਪਾਸੇ ਉਲਝਾਤੇ ਸਰਕਾਰੇ ਤੇਰੇ ਸਿਆਸਤਦਾਨਾ ਨੇ !!

Darshan-Aulakh Image From Darshan Aulakh’s Instagram

ਕਿਸਾਨਾਂ ਦੇ ਹੱਕ ‘ਚ ਦਰਸ਼ਨ ਔਲਖ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਨਾਲ ਸਬੰਧਤ ਪੋਸਟਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ਉਹ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹੋਏ ਹਨ ।

 

You may also like