ਸਵੀਤਾਜ ਬਰਾੜ ਅਤੇ ਹਰੀਸ਼ ਵਰਮਾ ਦੀ ਨਵੀਂ ਫ਼ਿਲਮ ‘ਤੇਰੇ ਲਈ’ ਦਾ ਪੋਸਟਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

written by Shaminder | August 19, 2022

ਰਾਜ ਬਰਾੜ (Raj Brar) ਦੀ ਧੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਵੀਤਾਜ ਬਰਾੜ (Sweetaj Brar) ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਪਰ ਹੁਣ ਉਹ ਜਲਦ ਹੀ ਉਹ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ, ਜਿਸ ਦਾ ਸੁਫ਼ਨਾ ਉਸ ਨੇ ਪਾਲ ਰੱਖਿਆ ਸੀ ।

Sweetaj Brar image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਲਾਲ ਸਿੰਘ ਚੱਢਾ ਫ਼ਿਲਮ ‘ਤੇ ਦਿੱਤਾ ਵੱਡਾ ਬਿਆਨ, ਕਿਹਾ ਮੇਰੀ ਸਲਾਹ ਨੂੰ ਕੀਤਾ ਗਿਆ ਸੀ …….

ਜੀ ਹਾਂ ਸਵੀਤਾਜ ਬਰਾੜ ਨੇ ਆਪਣੀ ਫ਼ਿਲਮ ‘ਤੇਰੇ ਲਈ’ ਦਾ ਪੋਸਟਰ ਸਾਂਝਾ ਕੀਤਾ ਹੈ ਅਤੇ ਇਸ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਹਰ ਅਦਾਕਾਰ ਦੀ ਤਮੰਨਾ ਹੁੰਦੀ ਆ ਕਿ ਉਸ ਨੂੰ ਕੋਈ ਅਜਿਹਾ ਪ੍ਰੋਜੈਕਟ ਮਿਲੇ ਜਿਸ ‘ਚ ਉਸ ਨੂੰ ਆਪਣੀ ਅਸਲ ਅਦਾਕਾਰੀ ਦੇ ਹੁਨਰ ਨੂੰ ਦਿਖਾਉਣ ਦਾ ਮੌਕਾ ਮਿਲੇ ਅਤੇ ਇਹ ਪ੍ਰੋਜੈਕਟ ਮੇਰੇ ਲਈ ਉਨ੍ਹਾਂ ਚੋਂ ਇੱਕ ਹੈ।

Sweetaj brar image From instagram

ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਧੀ ਨੇ ਆਪਣੀ ਬਹਾਦਰੀ ਨਾਲ ਮਾਂ ਦੀ ਬਚਾਈ ਸੀ ਜਾਨ, ਮਿਲਿਆ ਸੀ ਬਹਾਦਰੀ ਪੁਰਸਕਾਰ

ਸਾਰੀ ਟੀਮ ਦਾ ਧੰਨਵਾਦ, ਇਹ ਵਿਸ਼ਵਾਸ਼ ਕਰਨ ਲਈ ਕਿ ਮੈਂ ਇਸ ਕਿਰਦਾਰ ਦੇ ਨਾਲ ਇਨਸਾਫ਼ ਕਰ ਸਕਦੀ ਹਾਂ’ । ਇਹ ਫ਼ਿਲਮ ਇਸੇ ਸਾਲ ਸੱਤ ਅਕਤੂਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦੇ ਮੁੱਖ ਕਿਰਦਾਰ ‘ਚ ਸਵੀਤਾਜ ਬਰਾੜ, ਹਰੀਸ਼ ਵਰਮਾ, ਨਿਰਮਲ ਰਿਸ਼ੀ, ਨਿਸ਼ਾ ਬਾਨੋ, ਭੂਮਿਕਾ ਸ਼ਰਮਾ, ਸੀਮਾ ਕੌਸ਼ਲ ਸਣੇ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ।ਫ਼ਿਲਮ ਦੀ ਕਹਾਣੀ ਕ੍ਰਿਸ਼ਨਾ ਦਾਪੁਤ ਨੇ ਲਿਖੀ ਹੈ ।

harish-verma image From instagram

ਅਮਿਤ ਪਰਾਸ਼ਰ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਧੀਰਜ ਅਰੋੜਾ ਨੇ । ਸਵੀਤਾਜ ਬਰਾੜ ਦੀ ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਪਹਿਲਾਂ ਸਵੀਤਾਜ ਬਰਾੜ ਸਿੱਧੂ ਮੂਸੇਵਾਲਾ ਦੇ ਨਾਲ ਵੀ ਫ਼ਿਲਮ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਹਰੀਸ਼ ਵਰਮਾ ਦੀ ਗੱਲ ਕਰੀਏ ਤਾਂ ਉਹ ਕਈ ਟੀਵੀ ਸੀਰੀਅਲਸ ਦੇ ਨਾਲ-ਨਾਲ ਕਈ ਹਿੱਟ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੇ ਹਨ । ਜਿਨ੍ਹਾਂ ਚੋਂ ‘ਯਾਰ ਅਣਮੁੱਲੇ’, ‘ਲਾਈਏ ਜੇ ਯਾਰੀਆਂ’, ‘ਮੁੰਡਾ ਹੀ ਚਾਹੀਦਾ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

You may also like