
ਅਰਸ਼ਦ ਵਾਰਸੀ (Arshad Warsi ) ਦੀ ਆਉਣ ਵਾਲੀ ਫਿਲਮ ‘ਬੰਦਾ ਸਿੰਘ’ (Banda Singh) ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ ।ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸਕਸੈਨਾ ਨੇ ਕੀਤਾ ਹੈ। ਅਰਸ਼ਦ ਵਾਰਸੀ (Arshad Warsi ) ਅਤੇ ਮੇਹਰ ਵਿਜ ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ । ਅਰਸ਼ਦ ਵਾਰਸੀ ਆਪਣੇ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਉਹਨਾਂ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਹੈ “ਜਦੋਂ ਮੈਂ ਸਕ੍ਰਿਪਟ ਪੜ੍ਹੀ, ਮੈਨੂੰ ਸਕ੍ਰਿਪਟ ਨਾਲ ਪਿਆਰ ਹੋ ਗਿਆ, ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਸਾਰਿਆਂ ਨੂੰ ਵੀ ਫਿਲਮ ਨਾਲ ਪਿਆਰ ਹੋ ਜਾਵੇਗਾ”।

ਹੋਰ ਪੜ੍ਹੋ :
ਕਰੀਨਾ ਕਪੂਰ ਖ਼ਾਨ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਹੋਈ ਰਵਾਨਾ, ਵੀਡੀਓ ਵਾਇਰਲ

ਇਸ ਦੇ ਨਾਲ ਹੀ ਮੇਹਰ ਵਿਜ (Meher Vij) ਨੇ ਕਿਹਾ ‘ਇਹ ਸਕ੍ਰਿਪਟ ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੈਂ ਬਹੁਤ ਖੁਸ਼ ਅਤੇ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ ਅਤੇ ਮੈਂ ਅਰਸ਼ਦ ਵਾਰਸੀ (Arshad Warsi ) ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ’ । ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਅਭਿਸ਼ੇਕ ਸਕਸੈਨਾ ਨੇ ਕਿਹਾ “ਮੈਂ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਕਹਾਣੀ ਦੀ ਭਾਲ ਕਰ ਰਿਹਾ ਸੀ ।
View this post on Instagram
ਕਿਉਂਕਿ ਮੇਰੀਆਂ ਪਹਿਲੀਆਂ ਦੋ ਫਿਲਮਾਂ ਫੁੱਲੂ ਅਤੇ ਸਰੋਜ ਕਾ ਰਿਸ਼ਤਾ ਸਮਾਜਿਕ ਮੁੱਦਿਆਂ ਉੱਤੇ ਸਨ, ਪਰ ਬੰਦਾ ਸਿੰਘ ਵੱਖਰਾ ਹੈ। ਮੈਂ ਜਲਦੀ ਤੋਂ ਜਲਦੀ ਅਰਸ਼ਦ (Arshad Warsi ) , ਮੇਹਰ (Meher Vij) ਅਤੇ ਬਾਕੀ ਕਲਾਕਾਰਾਂ ਨਾਲ ਕੰਮ ਸ਼ੁਰੂ ਕਰਨ ਦੀ ਉਮੀਦ ਕਰਦਾ ਹਾਂ।” ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫਿਲਮ ਵਿੱਚ ਅਰਸ਼ਦ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ । ਖਬਰਾਂ ਦੀ ਮੰਨੀਏ ਤਾਂ ਇਾਹ ਫ਼ਿਲਮ ਸੱਚੀਆਂ ਘਟਨਾਵਾਂ ਤੇ ਅਧਾਰਿਤ ਹੈ ।