
ਸਾਊਥ ਸੁਪਰ ਸਟਾਰ ਪ੍ਰਭਾਸ ਨੇ ਇਸ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਆਪਣੇ ਫੈਨਜ਼ ਨੂੰ ਖ਼ਾਸ ਤੋਹਫ਼ਾ ਦੇ ਕੇ ਖੁਸ਼ ਕਰ ਦਿੱਤਾ ਹੈ। ਵੈਲੇਨਟਾਈਨ ਡੇਅ ਦੇ ਮੌਕੇ 'ਤੇ ਪ੍ਰਭਾਸ ਨੇ ਆਪਣੀ ਆਉਣ ਵਾਲੀ ਫ਼ਿਲਮ 'ਰਾਧੇਸ਼ਿਆਮ' ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਸੁਪਰਸਟਾਰ ਪ੍ਰਭਾਸ ਅਤੇ ਪੂਜਾ ਹੇਗੜੇ ਦੀ ਆਉਣ ਵਾਲੀ ਫ਼ਿਲਮ ''ਰਾਧੇਸ਼ਿਆਮ' ' ਵੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਇੰਤਜ਼ਾਰ ਮਾਰਚ ਮਹੀਨੇ 'ਚ ਖ਼ਤਮ ਹੋਵੇਗਾ। ਫ਼ਿਲਮ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ ਸੀ।

ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਪ੍ਰਭਾਸ ਨੇ ਲਿਖਿਆ, " ਉਹ 'ਵੈਲੇਨਟਾਈਨ ਡੇ' ਯਾਨੀ 14 ਫਰਵਰੀ ਨੂੰ ਫਿਲਮ ਨਾਲ ਜੁੜੀ ਇਕ ਵੱਡੀ ਜਾਣਕਾਰੀ ਦੇਣ ਜਾ ਰਹੇ ਹਨ। ਇਸ ਪੋਸਟਰ ਨੂੰ ਚਾਰ ਵੱਖ-ਵੱਖ ਭਾਸ਼ਾਵਾਂ 'ਚ ਸ਼ੇਅਰ ਕਰਦੇ ਹੋਏ ਪ੍ਰਭਾਸ ਨੇ ਕੈਪਸ਼ਨ 'ਚ ਲਿਖਿਆ, 'ਸਾਡੇ ਵੱਲੋਂ ਤੁਹਾਡੇ ਸਾਰਿਆਂ ਲਈ ਖਾਸ ਦਿਨ ਲਈ ਕੁਝ ਖਾਸ ਹੈ। ਬਣੇ ਰਹੋ।’ ਇਸ ਦੇ ਨਾਲ ਹੀ ਪ੍ਰਭਾਸ ਨੇ ਹੈਸ਼ਟੈਗ ‘'ਰਾਧੇਸ਼ਿਆਮ' ’ ਦਾ ਵੀ ਇਸਤੇਮਾਲ ਕੀਤਾ ਹੈ।

ਇਸ ਪੋਸਟਰ 'ਚ ਉਨ੍ਹਾਂ ਨਾਲ ਪੂਜਾ ਹੇਗੜੇ ਹੋਲੀ ਖੇਡਦੀ ਨਜ਼ਰ ਆ ਰਹੀ ਹੈ। ਪੋਸਟਰ 'ਚ ਦੇਖਿਆ ਜਾ ਸਕਦਾ ਹੈ ਕਿ ਪੂਜਾ ਹੇਗੜੇ ਦੇ ਹੱਥਾਂ 'ਤੇ ਗੁਲਾਬੀ ਰੰਗ ਦਾ ਗੁਲਾਲ ਹੈ ਅਤੇ ਉਹ ਸਾਰਿਆਂ ਵਿਚਕਾਰ ਹੋਲੀ ਖੇਡ ਰਹੀ ਹੈ। ਦੂਜੇ ਪਾਸੇ ਪ੍ਰਭਾਸ ਕਿਸੇ ਸੋਚ ਵਿੱਚ ਗੁਆਚੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਪ੍ਰਭਾਸ ਦਾ ਬੈਕਗ੍ਰਾਊਂਡ ਫੁੱਲਾਂ ਨਾਲ ਸੱਜਿਆ ਹੋਇਆ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਵੈਲੇਨਟਾਈਨ ਡੇਅ 'ਤੇ ਰਣਬੀਰ ਕਪੂਰ ਨੇ ਆਲਿਆ ਭੱਟ ਨਾਲ ਸ਼ੇਅਰ ਕੀਤੀ ਅਣਦੇਖੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਪਸੰਦ
'ਰਾਧੇਸ਼ਿਆਮ' ਦੇ ਨਵੇਂ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਹਿਜ਼ ਦੋ ਘੰਟਿਆਂ ਵਿੱਚ ਇਸ ਪੋਸਟਰ ਨੂੰ 3 ਲੱਖ 79 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਪ੍ਰਭਾਸ ਅਤੇ ਪੂਜਾ ਹੇਗੜੇ ਦੀ ਫ਼ਿਲਮ 'ਰਾਧੇਸ਼ਿਆਮ' 14 ਜਨਵਰੀ, 2022 ਨੂੰ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਰਿਲੀਜ਼ ਹੋਣੀ ਸੀ, ਪਰ ਕੋਰੋਨਾ ਕਾਰਨ ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ। ਇਹ ਫ਼ਿਲਮ ਹੁਣ 11 ਮਾਰਚ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਕਈ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਤਾਮਿਲ, ਤੇਲਗੂ ਤੋਂ ਇਲਾਵਾ ਇਹ ਫਿਲਮ ਕੰਨੜ, ਮਲਿਆਲਮ ਅਤੇ ਹਿੰਦੀ 'ਚ ਵੀ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।
View this post on Instagram