ਪ੍ਰਭਾਸ ਦੀ ਨਵੀਂ ਫ਼ਿਲਮ 'ਰਾਧੇ ਸ਼ਿਆਮ' ਦਾ ਪੋਸਟਰ ਆਇਆ ਸਾਹਮਣੇ

written by Rupinder Kaler | April 14, 2021

ਪ੍ਰਭਾਸ ਦੀ ਨਵੀਂ ਫ਼ਿਲਮ 'ਰਾਧੇ ਸ਼ਿਆਮ' ਦਾ ਨਵਾਂ ਪੋਸਟਰ ਆ ਗਿਆ ਹੈ । ਇਸ ਪੋਸਟਰ 'ਚ ਪ੍ਰਭਾਸ ਦੀ ਨਵੀਂ ਲੁੱਕ ਨਜ਼ਰ ਆ ਰਹੀ ਹੈ। ਪੋਸਟਰ 'ਚ ਪ੍ਰਭਾਸ ਦੀ ਸਮਾਈਲ ਨੂੰ ਵੇਖ ਇੰਝ ਲੱਗ ਰਿਹਾ ਹੈ ਕਿ ਉਹ ਆਪਣੀ ਹੀਰੋਇਨ ਪੂਜਾ ਹੇਗੜੇ ਵੱਲ ਦੇਖ ਰਹੇ ਹਨ। ਇਸ ਫ਼ਿਲਮ ‘ਚ ਪੂਜਾ ਹੇਗੜੇ ਮੁੱਖ ਭੂਮਿਕਾ ਵਿੱਚ ਨਜ਼ਰ ਆਏਗੀ।

image from prabhas's instagram

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਕਰਣ ਜੌਹਰ ਤੇ ਕਰੀਨਾ ਕਪੂਰ ਦੀ ਹੋਈ ਸੀ ਲੜਾਈ, ਇੱਕ ਸਾਲ ਨਹੀਂ ਕੀਤੀ ਇੱਕ ਦੂਜੇ ਨਾਲ ਗੱਲ

image from prabhas's instagram

ਇਸ ਤੋਂ ਪਹਿਲਾਂ ਫ਼ਿਲਮ ਦਾ ਇੱਕ ਟੀਜ਼ਰ ਜਾਰੀ ਹੋ ਚੁੱਕਾ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫ਼ਿਲਮ ਦੇ ਨਿਰਦੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਰਾਧਾ ਕ੍ਰਿਸ਼ਨਾ ਕੁਮਾਰ ਵੱਲੋਂ ਕੀਤਾ ਗਿਆ ਹੈ।

image from prabhas's instagram

ਜੋ ਕਿ ਸਾਊਥ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਨਿਰਦੇਸ਼ਕ ਹਨ। ਫ਼ਿਲਮ ਰਾਧੇ ਕ੍ਰਿਸ਼ਨ ਨੂੰ ਤਿੰਨ ਭਾਸ਼ਾਵਾਂ ਹਿੰਦੀ, ਤੇਲਗੂ ਤੇ ਤਾਮਿਲ ਦੇ ਵਿੱਚ ਰਿਲੀਜ਼ ਕੀਤਾ ਜਾਏਗਾ। ਜਿਸ ਦੇ ਲਈ 30 ਜੁਲਾਈ ਦੀ ਤਾਰੀਖ ਤੈਅ ਕੀਤੀ ਗਈ ਹੈ।

0 Comments
0

You may also like