ਪ੍ਰਸਿੱਧ ਕੋਰੀਓਗ੍ਰਾਫਰ ਪ੍ਰਭੂਦੇਵਾ ਨੂੰ ਫਿਰ ਮਿਲਿਆ ਪਿਆਰ, ਦੂਜਾ ਵਿਆਹ ਕਰਵਾਉਣ ਲਈ ਹਨ ਤਿਆਰ

written by Shaminder | November 13, 2020

ਪ੍ਰਸਿੱਧ ਕੋਰੀਓਗ੍ਰਾਫਰ ਪ੍ਰਭੂਦੇਵਾ ਦੂਜੀ ਵਾਰ ਵਿਆਹ ਕਰਵਾਉਣ ਲਈ ਤਿਆਰ ਹਨ । ਸੋਸ਼ਲ ਮੀਡੀਆ ‘ਤੇ ਇਹ ਖ਼ਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ।

prabhudeva

ਫਿਲਮ ਇੰਡਸਟਰਰੀ ਦੇ ਫੇਮਸ ਕੋਰੀਓਗ੍ਰਾਫਰ ਤੇ ਡਾਇਰੈਕਟਰ ਪ੍ਰਭੂ ਦੇਵਾ ਹਮੇਸ਼ਾ ਹੀ ਆਪਣੀ ਪ੍ਰੋਫੈਸ਼ਨ ਲਾਈਫ ਤੋਂ ਕਿਤੇ ਜ਼ਿਆਦਾ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਚਰਚਾ 'ਚ ਰਹੇ ਹਨ। ਹੁਣ ਇਕ ਵਾਰ ਫਿਰ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਆ ਗਏ ਹਨ।

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦੀ ਸ਼ੂਟਿੰਗ ਜਲਦ ਹੋ ਸਕਦੀ ਹੈ ਸ਼ੁਰੂ

prabhudeva

ਪ੍ਰਭੂ ਦੇਵਾ ਨੂੰ ਲੈ ਕੇ ਚਰਚਾ ਹੈ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਪਿਆਰ ਹੋ ਗਿਆ ਹੈ ਤੇ ਉਹ ਜਲਦ ਹੀ ਦੂਸਰਾ ਵਿਆਹ ਕਰਵਾਉਣ ਜਾ ਰਹੇ ਹਨ।

prabhu deva

ਈ-ਟਾਈਮਸ ਦੀ ਇਕ ਰਿਪੋਰਟ ਅਨੁਸਾਰ ਪ੍ਰਭੂ ਦੇਵਾ ਇਨ੍ਹਾਂ ਦਿਨੀਂ ਕਥਿਤ ਤੌਕ 'ਤੇ ਆਪਣੀ ਭਾਂਜੀ ਦੇ ਨਾਲ ਰਿਲੇਸ਼ਨਸ਼ਿਪ 'ਚ ਹੈ। ਦੋਵੇਂ ਲੰਬੇ ਸਮੇਂ ਤੋਂ ਇਕ ਦੂਸਰੇ ਨੂੰ ਡੇਟ ਕਰ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਉਹ ਆਪਣੇ ਵਿਆਹ ਨੂੰ ਲੈ ਕੇ ਪਲਾਨ ਕਰ ਰਹੇ ਤੇ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਹਾਲਾਂਕਿ ਇਸ ਮਾਮਲੇ 'ਚ ਪ੍ਰਭੂ ਦੇਵਾ ਤੇ ਉਨ੍ਹਾਂ ਦੀ ਟੀਮ ਵੱਲੋ ਕੋਈ ਪ੍ਰਤੀਕਿਰਿਆ ਨਹੀਂ ਆਈ।

 

You may also like