ਕਿਸੇ ਫ਼ਿਲਮ 'ਚ ਵਿਲੇਨ ਬਣਨ ਲਈ ਹੀਰੋ ਤੋਂ ਵੱਧ ਫ਼ੀਸ ਲੈਂਦੇ ਸਨ ਪ੍ਰਾਣ, ਪਰ ਇਸ ਫ਼ਿਲਮ 'ਚ ਕੰਮ ਕਰਨ ਵਾਸਤੇ ਲਿਆ 1 ਰੁਪਿਆ 

written by Rupinder Kaler | July 12, 2019

ਪ੍ਰਾਣ ਹਿੰਦੀ ਫ਼ਿਲਮਾਂ ਦੇ ਇਸ ਤਰ੍ਹਾਂ ਦੇ ਵਿਲੇਨ ਸਨ ਕਿ ਲੋਕ ਉਹਨਾਂ ਦੀ ਅਵਾਜ਼ ਸੁਣਕੇ ਥਰ ਥਰ ਕੰਬਦੇ ਸਨ । ਉਹਨਾਂ ਦੇ ਕਿਰਦਾਰ ਇਸ ਤਰ੍ਹਾਂ ਦੇ ਹੁੰਦੇ ਸਨ ਕਿ ਉਹਨਾਂ ਦੇ ਸਕਰੀਨ ਤੇ ਆਉਂਦੇ ਹੀ ਲੋਕਾਂ ਦੀਆਂ ਚੀਕਾਂ ਨਿਕਲ ਜਾਂਦੀਆ ਸਨ । ਪਰ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਇੰਡਸਟਰੀ ਦੇ ਸਭ ਤੋਂ ਮਹਿੰਗੇ ਇਸ ਵਿਲੇਨ ਨੇ ਇੱਕ ਸੁਪਰਹਿੱਟ ਫ਼ਿਲਮ ਲਈ ਸਿਰਫ਼ 1 ਰੁਪਿਆ ਫ਼ੀਸ ਲਈ ਸੀ । ਭਾਵਂੇ ਉਹ ਅੱਜ ਇਸ ਦੁਨੀਆਂ 'ਤੇ ਨਹੀਂ ਹਨ, ਪਰ ਉਹਨਾਂ ਦੇ ਕੁਝ ਦਿਲਚਸਪ ਕਿੱਸਿਆਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ । ਉਹਨਾਂ ਨੇ ਸੁਪਰ ਹਿੱਟ ਫ਼ਿਲਮ 'ਬੌਬੀ' ਵਿੱਚ ਕੰਮ ਕਰਨ ਲਈ ਸਿਰਫ਼ ਇੱਕ ਰੁਪਿਆ ਫ਼ੀਸ ਲਈ ਸੀ । ਇਸ ਪਿੱਛੇ ਬਹੁਤ ਹੀ ਭਾਵੁਕ ਵਜ੍ਹਾ ਰਹੀ ਹੈ । ਦਰਅਸਲ ਰਾਜ ਕਪੂਰ ਨੇ ਆਪਣੀ ਸਾਰੀ ਪੂੰਜੀ ਫ਼ਿਲਮ 'ਮੇਰਾ ਨਾਮ ਜੋਕਰ' ਫ਼ਿਲਮ 'ਤੇ ਲਗਾ ਦਿੱਤੀ ਸੀ, ਤੇ ਇਹ ਫ਼ਿਲਮ ਬਾਕਸ ਆਫ਼ਿਸ ਤੇ ਫਲਾਪ ਰਹੀ ਸੀ । ਜਿਸ ਕਰਕੇ ਰਾਜ ਕਪੂਰ ਕਾਫੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ । ਇਸ ਦੌਰਾਨ ਉਹਨਾਂ ਨੇ ਫ਼ਿਲਮ ਬੌਬੀ ਨਾਲ ਇਸ ਨੁਕਸਾਨ ਨੂੰ ਪੂਰਾ ਕਰਨ ਦੀ ਕੋਸ਼ਿਸ ਕੀਤੀ । ਇਸੇ ਕਰਕੇ ਪ੍ਰਾਣ ਨੇ ਇਸ ਫ਼ਿਲਮ ਲਈ ਸਿਰਫ਼ ਰਾਜ ਕਪੂਰ ਤੋਂ ਇੱਕ ਰੁਪਿਆ ਫ਼ੀਸ ਲਈ ਸੀ । ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਪ੍ਰਾਣ ਫੋਟੋਗ੍ਰਾਫ਼ਰ ਬਣਨਾ ਚਾਹੁੰਦੇ ਸਨ ਇਸੇ ਲਈ ਉਹ ਇੱਕ ਦਿੱਲੀ ਦੀ ਕੰਪਨੀ ਨਾਲ ਜੁੜੇ ਸਨ । 12ਫਰਵਰੀ 1920  ਨੂੰ ਜਨਮੇ ਪ੍ਰਾਣ ਨੇ 350 ਤੋਂ ਵੱਧ ਫ਼ਿਲਮਾਂ ਕੀਤੀਆਂ । ਉਹਨਾਂ ਨੇ 6 ਦਹਾਕੇ ਬਾਲੀਵੁੱਡ ਤੇ ਰਾਜ ਕੀਤਾ । ਇੱਕ ਜ਼ਮਾਨੇ ਵਿੱਚ ਉਹ ਫ਼ਿਲਮ ਦੇ ਹੀਰੋ ਤੋਂ ਜ਼ਿਆਦਾ ਫ਼ੀਸ ਲੈਂਦੇ ਸਨ । ਉਹਨਾਂ ਨੂੰ ਫ਼ਿਲਮ ਫੇਅਰ, ਦਾਦਾ ਸਾਹਿਬ ਫਾਲਕੇ ਸਮੇਤ ਕਈ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ । ਉਹਨਾਂ ਦਾ ਦਿਹਾਂਤ 12  ਜੁਲਾਈ 2013 ਨੂੰ ਹੋਇਆ ਸੀ । ਪਰ ਉਹਨਾਂ ਦੀ ਜ਼ਿੰਦਾ ਦਿਲੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ।

0 Comments
0

You may also like