ਸਟੰਟ ਦੇ ਦੌਰਾਨ ਪ੍ਰਤੀਕ ਸਹਿਜਪਾਲ ਨਾਲ ਵਾਪਰਿਆ ਵੱਡਾ ਹਾਦਸਾ, ਹੈਲੀਕਾਪਟਰ ‘ਚ ਲੱਗੀ ਅੱਗ, ਵੇਖੋ ਵੀਡੀਓ

written by Shaminder | July 29, 2022

ਰਿਆਲਟੀ ਸ਼ੋਅ ਖਤਰੋਂ ਕੇ ਖਿਲਾੜੀ ਏਨੀਂ ਦਿਨੀਂ ਖੂਬ ਚਰਚਾ ‘ਚ ਹੈ । ਪ੍ਰਤੀਕ ਸਹਿਜਪਾਲ (Prateek Sehajpal) ਜੋ ਕਿ ਇਸ ਰਿਆਲਟੀ ਸ਼ੋਅ ‘ਚ ਹਿੱਸਾ ਲੈ ਰਹੇ ਹਨ । ਉਹ ਇਸ ਸ਼ੋਅ ਦੇ ਦੌਰਾਨ ਆਪਣੀ ਜੀ ਜਾਨ ਲਗਾ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਹੈਲੀਕਾਪਟਰ ‘ਚ ਬੈਠੇ ਹਨ ਅਤੇ ਇਸੇ ਦੌਰਾਨ ਹੈਲੀਕਾਪਟਰ ਆਪਣਾ ਕੰਟਰੋਲ ਗੁਆ ਬੈਠਦਾ ਹੈ ।ਜਿਸ ਚੈਨਲ ‘ਤੇ ਇਹ ਰਿਆਲਟੀ ਸ਼ੋਅ ਪ੍ਰਸਾਰਿਤ ਹੋਣਾ ਹੈ । ਉਸ ਦੇ ਵੱਲੋਂ ਵੀ ਇਸ ਸ਼ੋਅ ਦਾ ਇੱਕ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ ।

helicopter image From instagram

ਹੋਰ ਪੜ੍ਹੋ : ਸਾਰਾ ਗੁਰਪਾਲ ਨੇ ਪ੍ਰਤੀਕ ਸਹਿਜਪਾਲ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕ ਲਗਾਉਣ ਲੱਗੇ ਇਸ ਤਰ੍ਹਾਂ ਦੇ ਕਿਆਸ

ਇਸ ਪ੍ਰੋਮੋ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਹੈਲੀਕਾਪਟਰ ‘ਚ ਪ੍ਰਤੀਕ ਸਹਿਜਪਾਲ ਸਵਾਰ ਹਨ ਉਹ ਆਪਣਾ ਸੰਤੁਲਨ ਗੁਆ ਬੈਠਦਾ ਹੈ । ਟੀਵੀ ਚੈਨਲ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਹੈ ‘'ਪ੍ਰਤੀਕ ਦਾ ਹੈਲੀਕਾਪਟਰ ਕੰਟਰੋਲ ਗੁਆ ਬੈਠਾ। ਕੀ ਉਹ ਇਸ ਨੂੰ ਸੁਰੱਖਿਅਤ ਢੰਗ ਨਾਲ ਉਤਾਰ ਸਕੇਗਾ?’।ਇਹ ਵੇਖ ਕੇ ਸ਼ੋਅ ਮੇਕਰ ਰੋਹਿਤ ਸ਼ੈੱਟੀ ਦੇ ਸਾਹ ਵੀ ਸੁੱਕ ਜਾਂਦੇ ਹਨ ।

prateek image From instagram

ਹੋਰ ਪੜ੍ਹੋ :  ਖਤਰੋਂ ਕੇ ਖਿਲਾੜੀ ਸੀਜ਼ਨ 12 ਦੀ ਲਿਸਟ ਹੋਈ ਫਾਈਨਲ, ਜਾਣੋ ਇਸ ਵਾਰ ਦੇ ਪ੍ਰਤੀਭਾਗੀਆਂ ਬਾਰੇ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੈਲੀਕਾਪਟਰ ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ । ਪ੍ਰਤੀਕ ਨੂੰ ਪਾਇਲਟ ਬਾਹਰ ਨਿਕਲਣ ‘ਚ ਮਦਦ ਕਰਨ ਲਈ ਕਹਿੰਦੇ ਹੋਏ ਵੇਖਿਆ ਜਾ ਸਕਦਾ ਹੈ ।ਰੋਹਿਤ ਸ਼ੈੱਟੀ ਵੀ ਪ੍ਰਤੀਕ ਨੂੰ ਸ਼ਾਂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਵੇਖਿਆ ਜਾ ਸਕਦਾ ਹੈ ।

prateek sehjpal image From instagram

ਦੱਸ ਦਈਏ ਕਿ ਖਤਰੋਂ ਕੇ ਖਿਲਾੜੀ ੧੨ ਦੇ ਫਾਈਨਲ ਦੀ ਗੱਲ ਕਰੀਏ ਤਾਂ ਪ੍ਰਤੀਕ ਪਹਿਲਾਂ ਹੀ ਸ਼ੋਅ ਤੋਂ ਬਾਹਰ ਹੋ ਚੁੱਕੇ ਹਨ। ਪਹਿਲਾਂ ਜੰਨਤ ਜ਼ੁਬੈਰ ਅਤੇ ਰੁਬੀਨਾ ਦਿਲਾਇਕ ਨੂੰ ਇਸ ਸ਼ੋਅ ਦੀ ਜੇਤੂ ਮੰਨਿਆ ਜਾਂਦਾ ਸੀ ਪਰ ਹੁਣ ਖਬਰਾਂ ਮੁਤਾਬਕ ਇਹ ਦੋਵੇਂ ਵੀ ਇਸ ਸ਼ੋਅ ਤੋਂ ਬਾਹਰ ਹੋ ਗਏ ਹਨ। ਇਸ ਤੋਂ ਬਾਅਦ ਸ਼ੋਅ 'ਚ ਤਿੰਨ ਪ੍ਰਤੀਯੋਗੀ ਬਚੇ ਹਨ, ਜਿਨ੍ਹਾਂ ਵਿਚਾਲੇ ਇਹ ਫਾਈਨਲ ਮੈਚ ਹੋਵੇਗਾ।

 

View this post on Instagram

 

A post shared by ColorsTV (@colorstv)

You may also like