ਰਾਜੂ ਸ਼੍ਰੀਵਾਸਤਵ ਦੀ ਅੰਤਿਮ ਅਰਦਾਸ 'ਤੇ ਪਹੁੰਚੇ ਕਪਿਲ ਸ਼ਰਮਾ ਤੋਂ ਲੈ ਕੇ ਭਾਰਤੀ ਸਿੰਘ ਨਮ ਅੱਖਾਂ ਨਾਲ ਆਏ ਨਜ਼ਰ, ਦੇਖੋ ਵੀਡੀਓ
ਰਾਜੂ ਸ਼੍ਰੀਵਾਸਤਵ ਦੀ ਅੰਤਿਮ ਅਰਦਾਸ 'ਤੇ ਪਹੁੰਚੇ ਕਪਿਲ ਸ਼ਰਮਾ ਤੋਂ ਲੈ ਕੇ ਭਾਰਤੀ ਸਿੰਘ ਨਮ ਅੱਖਾਂ ਨਾਲ ਆਏ ਨਜ਼ਰ, ਦੇਖੋ ਵੀਡੀਓ
Raju Srivastava last prayers meet: ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਹੁਣ ਇਸ ਦੁਨੀਆ 'ਚ ਨਹੀਂ ਰਹੇ। 21 ਸਤੰਬਰ ਨੂੰ ਰਾਜੂ ਨੇ ਆਖਰੀ ਸਾਹ ਲਿਆ, ਉਨ੍ਹਾਂ ਦੀ ਮੌਤ ਤੋਂ ਮਨੋਰੰਜਨ ਜਗਤ ਚ ਸੋਗ ਦੀ ਲਹਿਰ ਛਾਈ ਹੋਈ ਹੈ। ਬੀਤੇ ਦਿਨ ਕਾਮੇਡੀਅਨ ਦੀ ਯਾਦ 'ਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ 'ਚ ਮਨੋਰੰਜਨ ਜਗਤ ਦੇ ਕਈ ਸਿਤਾਰੇ ਪਹੁੰਚੇ ਪਰ ਇੱਥੇ ਜੋ ਵੀ ਪਹੁੰਚਿਆ ਉਹ ਨਮ ਅੱਖਾਂ ਨਾਲ ਹੀ ਸਾਹਮਣੇ ਆਇਆ, ਚਾਹੇ ਉਹ ਭਾਰਤੀ ਹੋਵੇ ਜਾਂ ਕਪਿਲ ਸ਼ਰਮਾ। ਇਹ ਸਾਰੇ ਸਿਤਾਰੇ ਰਾਜੂ ਦੀ ਯਾਦ ਵਿੱਚ ਇੰਨੇ ਗੁਆਚੇ ਹੋਏ ਸਨ ਕਿ ਉਹ ਆਪਣੇ ਆਪ ਨੂੰ ਸੰਭਾਲ ਵੀ ਨਹੀਂ ਪਾ ਰਹੇ ਸਨ।
ਹੋਰ ਪੜ੍ਹੋ : ਟੈਨਿਸ ਕਿੰਗ 'Roger Federer' ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, 'Laver Cup' 'ਚ ਖੇਡਣਗੇ ਆਖਰੀ ਮੈਚ
Image Source : Instagram
ਰਾਜੂ ਸ਼੍ਰੀਵਾਸਤਵ ਦੀ ਮੌਤ ਤੋਂ ਬਾਅਦ 25 ਸਤੰਬਰ ਨੂੰ ਮੁੰਬਈ ਦੇ ਜੁਹੂ ਸਥਿਤ ਇਸਕੋਨ ਮੰਦਿਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਰਾਜੂ ਸ਼੍ਰੀਵਾਸਤਵ ਦੀ ਪ੍ਰਾਰਥਨਾ ਸਭਾ 'ਚ ਟੀਵੀ ਅਤੇ ਫਿਲਮ ਜਗਤ ਦੇ ਕਈ ਮੰਨੇ-ਪ੍ਰਮੰਨੇ ਸਿਤਾਰੇ ਪਹੁੰਚੇ।
Image Source : Instagram
ਹਰ ਕੋਈ ਉਸਨੂੰ ਨਮ ਅੱਖਾਂ ਨਾਲ ਯਾਦ ਕਰਦੇ ਨਜ਼ਰ ਆਏ। ਉਨ੍ਹਾਂ ਵਿੱਚ ਕਪਿਲ ਸ਼ਰਮਾ, ਭਾਰਤੀ ਸਿੰਘ, ਹਰਸ਼ ਲਿੰਬਾਚੀਆ, ਕੀਕੂ ਸ਼ਾਰਦਾ, ਅਨੀਸ ਬਜ਼ਮੀ, ਸੰਭਾਵਨਾ ਸੇਠ, ਕੇਕੇ ਮੈਨਨ, ਅਰੁਣ ਗੋਵਿਲ, ਜੂਹੀ ਬੱਬਰ, ਅਹਿਸਾਨ ਕੁਰੈਸ਼ੀ, ਨੀਲ ਨਿਤਿਨ ਮੁਕੇਸ਼ ਅਤੇ ਉਨ੍ਹਾਂ ਦੇ ਪਿਤਾ ਨਿਤਿਨ ਮੁਕੇਸ਼ ਸ਼ਾਮਲ ਸਨ। ਪ੍ਰਾਰਥਨਾ ਸਭਾ ਵਿੱਚੋਂ ਜਦੋਂ ਸਾਰੇ ਬਾਹਰ ਆਏ ਤਾਂ ਸਾਰਿਆਂ ਦੀਆਂ ਅੱਖਾਂ ਨਮ ਸਨ।
Image Source: Google
ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਏਮਜ਼ 'ਚ ਭਰਤੀ ਕਰਵਾਇਆ ਗਿਆ, ਉਹ 40 ਦਿਨਾਂ ਤੱਕ ਆਪਣੀ ਜ਼ਿੰਦਗੀ ਦੀ ਲੜਾਈ ਲੜਦੇ ਰਹੇ ਪਰ ਫਿਰ ਉਹ ਹਾਰ ਗਏ ਅਤੇ ਦੁਨੀਆ ਨੂੰ ਅਲਵਿਦਾ ਕਹਿ ਗਏ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
