ਪ੍ਰੀਤ ਹਰਪਾਲ ਅਤੇ ਕੁਵਰ ਵਿਰਕ ਦਾ ਨਵਾਂ ਗੀਤ ‘ਨਜ਼ਰਾਂ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  October 18th 2021 05:17 PM  |  Updated: October 18th 2021 05:17 PM

ਪ੍ਰੀਤ ਹਰਪਾਲ ਅਤੇ ਕੁਵਰ ਵਿਰਕ ਦਾ ਨਵਾਂ ਗੀਤ ‘ਨਜ਼ਰਾਂ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਪ੍ਰੀਤ ਹਰਪਾਲ  (Preet Harpal) ਅਤੇ ਕੁਵਰ ਵਿਰਕ (Kuwar Virk) ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਅਤੇ ਨੇਕ ਬੇਰੰਗ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਕੁਵਰ ਵਿਰਕ ਨੇ । ਇਸ ਗੀਤ ‘ਚ ਇੱਕ ਮੁਟਿਆਰ ਦੇ ਹੁਸਨ ਦੀ ਗੱਲ ਕੀਤੀ ਗਈ ਹੈ । ਇਸ ਦੇ ਨਾਲ ਹੀ ਕੁੜੀ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਜ਼ੁਲਫਾਂ ਦੇ ਛੱਲੇ ਕਿੱਥੋਂ ਬਣਵਾਏ ਹਨ ।

preet harpal, -min image From Preet Harpal Song

ਹੋਰ ਪੜ੍ਹੋ : ਸੈਡ ਸੌਂਡ ਦੇ ਬਾਦਸ਼ਾਹ ਗੀਤਕਾਰ ਦੀਪ ਘੋਲੀਆ ਦਾ ਹੋਇਆ ਦਿਹਾਂਤ, ਡੇਂਗੂ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਕਰਵਾਇਆ ਗਿਆ ਸੀ ਭਰਤੀ

ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੀਤ ਹਰਪਾਲ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਪ੍ਰੀਤ ਹਰਪਾਲ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਕੱਢ ਰਹੇ ਹਨ ।

preet harpal-min image From Preet Harpal Song

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਗੀਤਾਂ ਦੇ ਨਾਲ ਨਾਲ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਉਹ ਫ਼ਿਲਮ ‘ਲੁਕਣ ਮੀਚੀ’ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ । ਪ੍ਰੀਤ ਹਰਪਾਲ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਚੁੱਕੇ ਹਨ, ਉੱਥੇ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ । ਉਹ ਜ਼ਿਆਦਾਤਰ ਆਪਣੇ ਲਿਖੇ ਗੀਤ ਹੀ ਗਾਉਂਦੇ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network