ਕੱਲ੍ਹ ਨੂੰ ਰਿਲੀਜ਼ ਹੋਵੇਗਾ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਠਾਠ'

Written by  Aaseen Khan   |  August 01st 2019 05:24 PM  |  Updated: August 01st 2019 05:24 PM

ਕੱਲ੍ਹ ਨੂੰ ਰਿਲੀਜ਼ ਹੋਵੇਗਾ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਠਾਠ'

ਸੰਗੀਤ ਦੀ ਦੁਨੀਆਂ ਦਾ ਵੱਡਾ ਨਾਮ ਪ੍ਰੀਤ ਹਰਪਾਲ ਜਿੰਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਫ਼ਿਲਮਾਂ 'ਚ ਬੁਲੰਦੀਆਂ ਨੂੰ ਛੂਹਿਆ ਹੈ। ਪ੍ਰੀਤ ਹਰਪਾਲ ਆਪਣੇ ਨਵੇਂ ਗੀਤ ਠਾਠ ਨਾਲ ਕੱਲ੍ਹ ਨੂੰ ਇੱਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤਣ ਲਈ ਆ ਰਹੇ ਹਨ। ਉਹਨਾਂ ਦਾ ਇਹ ਗੀਤ ਕੱਲ੍ਹ ਯਾਨੀ 2 ਅਗਸਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾ ਰਿਹਾ ਹੈ।

ਪ੍ਰੀਤ ਹਰਪਾਲ ਦੇ ਇਸ ਗੀਤ ਦੇ ਬੋਲ ਉਹਨਾਂ ਦੇ ਆਪਣੇ ਹੀ ਹਨ ਅਤੇ ਗੀਤ ਦਾ ਸੰਗੀਤ ਨਾਮੀ ਮਿਊਜ਼ਿਕ ਡਾਇਰਕੈਟਰ ਬੀਟ ਮਿਨਿਸਟਰ ਨੇ ਤਿਆਰ ਕੀਤਾ ਹੈ। ਕੁਰਾਨ ਢਿੱਲੋਂ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਜਨਮਦਿਨ 'ਤੇ ਇਸ ਗਾਇਕ ਨੇ ਸਾਂਝੀ ਕੀਤੀ ਮਨਿੰਦਰ ਬੁੱਟਰ ਦੀ ਅਜਿਹੀ ਤਸਵੀਰ ਕਿ ਪਹਿਚਾਨਣਾ ਵੀ ਮੁਸ਼ਕਿਲ

 

View this post on Instagram

 

THAATH gana 2nd nu ho reha release kar deo support ???❤️❤️ @preet.harpal

A post shared by Preet Harpal (@preet.harpal) on

ਇਸ ਤੋਂ ਪਹਿਲਾਂ ਪ੍ਰੀਤ ਹਰਪਾਲ ਪਿਛਲੇ ਮਹੀਨੇ ਗੀਤ ਸਾਥ ਨਾਲ ਦਰਸ਼ਕਾਂ ਦੇ ਰੁ-ਬ-ਰੁ ਹੋਏ ਸਨ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਹੀ ਮਈ ਮਹੀਨੇ 'ਚ ਫ਼ਿਲਮ ਲੁਕਣ ਮੀਚੀ ਨਾਲ ਸਿਨੇਮਾ 'ਤੇ ਆਏ ਸੀ ਜਿਸ 'ਚ ਉਹਨਾਂ ਦਾ ਸਾਥ ਨਿਭਾਇਆ ਸੀ ਖੂਬਸੂਰਤ ਅਦਾਕਾਰਾ ਮੈਂਡੀ ਤੱਖਰ ਨੇ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network