ਪ੍ਰੀਤ ਹਰਪਾਲ ਆਪਣੇ ਮਾਪਿਆਂ ਨੂੰ ਯਾਦ ਕਰ ਹੋਏ ਭਾਵੁਕ, ਵੀਡੀਓ ਕੀਤਾ ਸਾਂਝਾ

written by Shaminder | January 05, 2022

ਪ੍ਰੀਤ ਹਰਪਾਲ (Preet Harpal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੇ ਪਿਤਾ ਅਤੇ ਮਾਤਾ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮਾਪਿਆਂ ਵਰਗਾ ਕੋਈ ਨਹੀਂ, ਮਾਪਿਆਂ ਦੀ ਕਦਰ ਕਰਿਆ ਕਰੋ’।ਇਸ ਗੀਤ ਦੇ ਬੈਕਗਰਾਊਂਡ ‘ਚ ਪ੍ਰੀਤ ਹਰਪਾਲ ਦਾ ਨਵਾਂ ਗੀਤ ‘ਬਾਪੂ’ (Bapu) ਚੱਲ ਰਿਹਾ ਹੈ । ਜੋ ਕਿ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ।

Preet Harpal image From preet harpal song

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਛੋਟੇ ਜਿਹੇ ਭਾਣਜੇ ਨੇ ਕੀਤਾ ਅਦਾਕਾਰ ਨਾਲ ਅਜਿਹਾ ਮਜ਼ਾਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਇਸ ਗੀਤ ਦੇ ਬੋਲ ਪ੍ਰੀਤ ਹਰਪਾਲ ਨੇ ਖੁਦ ਲਿਖੇ ਹਨ ਅਤੇ ਗਾਇਆ ਵੀ ਖੁਦ ਪ੍ਰੀਤ ਹਰਪਾਲ ਨੇ ਹੀ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈਰਿਕ ਹਾਰਟ ਨੇ । ਇਸ ਗੀਤ ‘ਚ ਪ੍ਰੀਤ ਹਰਪਾਲ ਨੇ ਇੱਕ ਮਜਬੂਰ ਪਿਤਾ ਦੀ ਹਾਲਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ ।

Preet Harpal image From preet Harpal Song

ਖੁਦ ਮੁਸੀਬਤਾਂ ਝੱਲਦਾ ਹੈ, ਪਰ ਆਪਣੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੰਦਾ । ਪਰ ਜਦੋਂ ਬੱਚਿਆਂ ਦੀ ਵਾਰੀ ਸੁੱਖ ਆਉਣ ਦੀ ਹੁੰਦੀ ਹੈ ਤਾਂ ਉਹ ਵੀ ਆਪਣੇ ਮਾਪਿਆਂ ਲਈ ਬਹੁਤ ਕੁਝ ਕਰਦੇ ਹਨ ਅਤੇ ਜਦੋਂ ਬੱਚੇ ਇਸ ਲਾਇਕ ਹੋ ਜਾਂਦੇ ਹਨ ਤਾਂ ਉਹ ਆਪਣੇ ਪਿਤਾ ਦੇ ਵੱਲੋਂ ਝੱਲੀਆਂ ਮੁਸੀਬਤਾਂ ਅਤੇ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਆਪਣੇ ਮਾਪਿਆਂ ਦੀ ਖੁਸ਼ੀ ਲਈ ਬਹੁਤ ਕੁਝ ਕਰਦੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

A post shared by Preet Harpal (@preet.harpal)

You may also like