ਬਦਲਾ ਜੱਟੀ ਦਾ ਫ਼ਿਲਮ ਤੋਂ ਬਾਅਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਲਈ ਫ਼ਿਲਮ 'ਲੁਕਣ ਮੀਚੀ' ਸਾਬਿਤ ਹੋਵੇਗੀ ਮੀਲ ਦਾ ਪੱਥਰ- ਪ੍ਰੀਤ ਹਰਪਾਲ

written by Aaseen Khan | May 07, 2019

ਬਦਲਾ ਜੱਟੀ ਦਾ ਫ਼ਿਲਮ ਤੋਂ ਬਾਅਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਲਈ ਫ਼ਿਲਮ 'ਲੁਕਣ ਮੀਚੀ' ਸਾਬਿਤ ਹੋਵੇਗੀ ਮੀਲ ਦਾ ਪੱਥਰ: ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਦੀ ਫ਼ਿਲਮ 'ਲੁਕਣ ਮੀਚੀ' 10 ਮਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ 'ਚ ਪੰਜਾਬੀ ਇੰਡਸਟਰੀ ਦੇ ਥੰਮ ਕਹੇ ਜਾਣ ਵਾਲੇ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪਰ ਉਸ ਤੋਂ ਪਹਿਲਾਂ ਪੀਟੀਸੀ ਪੰਜਾਬੀ ਦੀ ਟੀਮ ਨਾਲ ਗੱਲ ਬਾਤ ਕਰਦੇ ਹੋਏ ਪ੍ਰੀਤ ਹਰਪਾਲ ਨੇ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਬਾਰੇ ਕਾਫੀ ਗੱਲਾਂ ਕੀਤੀਆਂ ਹਨ।

ਪ੍ਰੀਤ ਹਰਪਾਲ ਦਾ ਕਹਿਣਾ ਹੈ ਕਿ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੋਨੋਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ। ਦੋਨਾਂ ਤੋਂ ਉਹਨਾਂ ਨੇ ਬਹੁਤ ਕੁਝ ਸਿਖਿਆ ਹੈ। ਪ੍ਰੀਤ ਹਰਪਾਲ ਨੇ ਕਿਹਾ ਹੈ ਕਿ ਬਹੁਤ ਸਾਲ ਪਹਿਲਾਂ ਆਈ ਹਿੱਟ ਫ਼ਿਲਮ 'ਬਦਲਾ ਜੱਟੀ ਦਾ' ਜਿਸ ਨੂੰ ਉਹ ਬਚਪਨ 'ਚ ਦੇਖ ਦੇਖ ਵੱਡੇ ਹੋਏ ਹਨ। ਉਸ ਫ਼ਿਲਮ ਤੋਂ ਬਾਅਦ ਯੋਗਰਾਜ ਅਤੇ ਗੁੱਗੂ ਗਿੱਲ ਲਈ ਇਹ ਫ਼ਿਲਮ ਮੀਲ ਦਾ ਪੱਥਰ ਸਾਬਿਤ ਹੋਣ ਵਾਲੀ ਹੈ। ਹੋਰ ਵੇਖੋ : ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੇ ਫ਼ਿਲਮ 'ਲੁਕਣ ਮੀਚੀ' ਦੇ ਸੈੱਟ 'ਤੇ ਹੋਏ ਮਜ਼ੇਦਾਰ ਕਿੱਸੇ ਜਾਨਣ ਲਈ ਦੇਖੋ ਪੀਟੀਸੀ ਸ਼ੋਅ ਕੇਸ, ਦੇਖੋ ਵੀਡੀਓ
ਜਦੋਂ ਪ੍ਰੀਤ ਹਰਪਾਲ ਨੂੰ ਪੁੱਛਿਆ ਗਿਆ ਕਿ ਫ਼ਿਲਮ ਦੇ ਸੈੱਟ 'ਤੇ ਸਭ ਤੋਂ ਵੱਧ ਮਸਤੀ ਦੋਨਾਂ 'ਚੋਂ ਕੌਣ ਕਰਦਾ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਯੋਗਰਾਜ ਸਿੰਘ ਸੈੱਟ 'ਤੇ ਅਕਸਰ ਮਸਤੀ ਤੇ ਗੁੱਸਾ ਕਰਦੇ ਨਜ਼ਰ ਆਉਂਦੇ ਸੀ।ਲੁਕਣ ਮੀਚੀ ਫ਼ਿਲਮ ‘ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ। 10 ਮਈ ਨੂੰ ਇਹ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।

0 Comments
0

You may also like